IOC ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਬਣਾਇਆ 80 ਕਰੋੜ ਡਾਲਰ ਦਾ ਫੰਡ

05/15/2020 2:36:32 AM

ਲੁਸਾਨੇ- ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਹੋ ਰਹੀ ਵਿਤੀ ਪ੍ਰੇਸ਼ਾਨੀਆਂ ਨਾਲ ਨਜਿੱਠਣ ਲਈ 80 ਕਰੋੜ ਡਾਲਰ ਦਾ ਫੰਡ ਬਣਾਇਆ ਹੈ। ਆਈ. ਓ. ਸੀ. ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਕਿ ਕਮੇਟੀ ਨੇ ਕੋਰੋਨਾ ਮਹਾਮਾਰੀ ਦੇ ਆਰਥਿਕ ਬੁਰੇ ਪ੍ਰਭਾਵ ਨਾਲ ਨਜਿੱਠਣ ਦੇ ਲਈ ਫੰਡ ਬਣਾਇਆ ਗਿਆ ਹੈ। ਥਾਮਸ ਬਾਕ ਨੇ ਕਿਹਾ ਕਿ ਇਸ ਦੇ 2 ਹਿੱਸੇ ਹਨ। 65 ਕਰੋੜ ਡਾਲਰ ਓਲੰਪਿਕ ਮੁਲਤਵੀ ਹੋਣ ਦੀ ਕੀਮਤ ਤੇ 15 ਕਰੋੜ ਡਾਲਰ ਓਲੰਪਿਕ ਅੰਦੋਲਨ ਦੀ ਸਹਾਇਤਾ ਪੈਕੇਜ ਦੇ ਰੂਪ 'ਚ ਹੋਵੇਗਾ।


Gurdeep Singh

Content Editor

Related News