IOA ਨੂੰ ਏਸ਼ੀਆਈ ਖੇਡਾਂ 2026 ਵਿਚ ਖੋ-ਖੋ ਦੇ ਸ਼ਾਮਲ ਹੋਣ ਦੀ ਉਮੀਦ

03/17/2020 2:16:00 AM

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮੇਹਤਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਭਾਰਤ ਦੀ ਪ੍ਰੰਪਰਿਕ ਖੇਡ ਖੋ-ਖੋ ਨੂੰ ਜਾਪਾਨ ਵਿਚ 2026 ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਜਗ੍ਹਾ ਮਿਲੇਗੀ। ਖੋ-ਖੋ ਦੁਨੀਆ ਭਰ ਵਿਚ 25 ਦੇਸ਼ਾਂ ਵਿਚ ਖੇਡੀ ਜਾਂਦੀ ਹੈ। ਮੇਹਤਾ ਨੇ ਕਿਹਾ, ''ਖੋ-ਖੋ ਨੂੰ ਏਸ਼ੀਆਈ ਓਲੰਪਿਕ ਪ੍ਰੀਸ਼ਦ ਨੇ ਜਕਾਰਤਾ ਵਿਚ 2018 ਵਿਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਰਸਮੀ ਤੌਰ 'ਤੇ ਮਾਨਤਾ ਦਿੱਤੀ। ਉਮੀਦ ਹੈ ਕਿ ਇਸ ਨੂੰ 2026 ਖੇਡਾਂ ਤਕ ਪੂਰਨ ਦਰਜਾ ਮਿਲ ਜਾਵੇਗਾ।'' ਕੌਮਾਂਤਰੀ ਖੋ-ਖੋ ਮਹਾਸੰਘ ਦੇ ਮੁਖੀ ਸੁਧਾਂਸ਼ੂ ਮਿੱਤਲ ਨੇ ਉਮੀਦ ਜਤਾਈ ਹੈ ਕਿ 2022 ਏਸ਼ੀਆਈ ਖੇਡਾਂ ਵਿਚ ਖੋ-ਖੋ ਨੂੰ ਸ਼ਾਮਲ ਕੀਤਾ ਜਾਵੇਗਾ।


Gurdeep Singh

Content Editor

Related News