IOA ਪ੍ਰਤੀਨਿਧੀ ਮੰਡਲ ਨੇ ਟੋਕੀਓ ਦੌਰਾ ਕੀਤਾ ਮੁਲਤਵੀ

Monday, Mar 16, 2020 - 12:54 AM (IST)

IOA ਪ੍ਰਤੀਨਿਧੀ ਮੰਡਲ ਨੇ ਟੋਕੀਓ ਦੌਰਾ ਕੀਤਾ ਮੁਲਤਵੀ

ਨਵੀਂ ਦਿੱਲੀ — ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਪ੍ਰਤੀਨਿਧੀ ਮੰਡਲ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਐਤਵਾਰ ਆਪਣਾ ਟੋਕੀਓ ਦੌਰਾ ਮੁਲਤਵੀ ਕਰਨ ਦਾ ਫੈਸਲਾ ਕੀਤਾ। ਆਈ. ਓ. ਏ. ਦਾ ਪ੍ਰਤੀਨਿਧੀ ਮੰਡਲ ਕੁਝ ਸਰਕਾਰੀ ਅਧਿਕਾਰੀਆਂ ਨਾਲ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਭਾਰਤ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ 25 ਮਾਰਚ ਨੂੰ ਟੋਕੀਓ ਜਾਣ ਵਾਲਾ ਸੀ ਪਰ ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪ੍ਰਤੀਨਿਧੀ ਮੰਡਲ ਨੇ ਇਸ ਦੌਰੇ ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਦੌਰੇ ਦੇ ਮੁਲਤਵੀ ਹੋਣ ਦੀ ਪੁਸ਼ਟੀ ਕਰਦੇ ਹੋਏ ਕੇਂਦਰੀ ਖੇਡ ਮੰਤਰੀ ਕਿਰਿਨ ਰਿਜੂਜ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਦਾ ਆਯੋਜਨ 24 ਜੁਲਾਈ ਤੋਂ 9 ਅਗਸਤ ਤਕ ਕੀਤਾ ਜਾਣਾ ਹੈ ਪਰ ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦਾ ਖੇਡ ਜਗਤ 'ਤੇ ਡੂੰਘਾ ਪ੍ਰਭਾਵ ਪਿਆ ਹੈ ਤੇ ਇਸ ਦੇ ਕਾਰਣ ਵੱਖ-ਵੱਖ ਖੇਡਾਂ ਦੇ ਕਈ ਟੂਰਨਾਮੈਂਟਾਂ ਨੂੰ ਮੁਲਤਵੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਵੀ ਸ਼ੱਕ ਪੈਦਾ ਹੋ ਗਿਆ ਹੈ।


author

Gurdeep Singh

Content Editor

Related News