ਆਈ. ਓ. ਏ. ਨੇ ਗਠਿਤ ਕੀਤਾ ਵਿੱਤ ਕਮਿਸ਼ਨ

01/13/2018 11:08:46 AM

ਨਵੀਂ ਦਿੱਲੀ, (ਬਿਊਰੋ)— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਸਲਾਹਕਾਰ ਕਮੇਟੀ, ਵਿੱਤ ਕਮਿਸ਼ਨ, ਡਾਕਟਰੀ ਕਮਿਸ਼ਨ ਤੇ ਖੇਡਾਂ ਲਈ ਤਕਨੀਕੀ ਆਯੋਜਨ ਕਮੇਟੀ ਦਾ ਗਠਨ ਕੀਤਾ ਹੈ। ਅਖਿਲ ਭਾਰਤੀ ਟੈਨਿਸ ਸੰਘ ਦੇ ਲਾਈਫ ਟਾਈਮ ਮੁਖੀ ਅਨਿਲ ਖੰਨਾ ਨੂੰ ਵਿੱਤ ਕਮਿਸ਼ਨ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਹੋਰਨਾਂ ਮੈਂਬਰਾਂ 'ਚ ਭਾਰਤੀ ਵੇਟ ਲਿਫਟਿੰਗ ਮਹਾਸੰਘ ਦੇ ਜਨਰਲ ਸਕੱਤਰ ਸਹਿਦੇਵ ਯਾਦਵ ਤੇ ਉੱਤਰਾਖੰਡ ਓਲੰਪਿਕ ਸੰਘ ਦੇ ਸਕੱਤਰ ਡੀ. ਕੇ. ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਸਲਾਹਕਾਰ ਕਮੇਟੀ 'ਚ ਤਜਰਬੇਕਾਰ ਪ੍ਰਸ਼ਾਸਕਾਂ 'ਚ ਭਾਰਤੀ ਜੂਡੋ ਮਹਾਸੰਘ ਦੇ ਪ੍ਰਧਾਨ ਮੁਕੇਸ਼ ਕੁਮਾਰ ਨੂੰ ਰਾਸ਼ਟਰੀ ਖੇਡਾਂ ਦੀ ਖੇਡ ਤਕਨੀਕੀ ਕਮੇਟੀ (ਜੀ.ਟੀ.ਸੀ.ਸੀ.) ਦਾ ਚੇਅਰਮੈਨ ਨਿਯੁਕਤ ਕਾਤਾ ਗਿਆ ਹੈ। ਡਾ. ਪਵਨ ਦੀਪ ਸਿੰਘ ਕੋਹਲੀ ਨੂੰ ਮੈਡੀਕਲ ਕਮਿਸ਼ਨ ਦਾ ਪ੍ਰਧਾਨ ਬਣਾਇਆ ਗਿਆ ਹੈ।


Related News