ਜ਼ਖਮੀ ਰੋਹਿਤ ਸ਼ਰਮਾ IPL 2020 ਅਤੇ ਟੀਮ ਇੰਡੀਆ ਦੇ ਆਸਟ੍ਰੇਲੀਆ ਦੌਰੇ ਤੋਂ ਬਾਹਰ

10/27/2020 1:26:06 PM

ਸਪੋਰਟਸ ਡੈਸਕ– ਭਾਰਤ ਦੇ ਸੀਮਿਤ ਓਵਰਾਂ ਦੇ ਉਪ ਕਪਤਾਨ ਅਤੇ ਸੀਨੀਅਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਹੈਮਸਟ੍ਰਿੰਗ ਸੱਟ ਕਾਰਨ ਆਸਟ੍ਰੇਲੀਆ ਦੌਰੇ ਲਈ ਤਿੰਨਾਂ ਫਾਰਮੈਟ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਹ ਇੰਡੀਅਨ ਪ੍ਰੀਮੀਅਰ ਲੀਗ ’ਚ ਵੀ ਬਾਕੀ ਮੈਚ ਨਹੀਂ ਖੇਡ ਸਕਣਗੇ। ਟੀ-20 ਅੰਤਰਰਾਸ਼ਟਰੀ ਅਤੇ ਇਕ ਦਿਨਾਂ ਮੈਚਾਂ ’ਚ ਉਪ ਕਪਤਾਨੀ ਦਾ ਜ਼ਿੰਮਾ ਲੋਕੇਸ਼ ਰਾਹੁਲ ਨੂੰ ਦਿੱਤਾ ਗਿਆ ਹੈ ਜੋ ਇੰਡੀਅਨ ਪ੍ਰੀਮੀਅਰ ਲੀਗ ’ਚ ਕਿੰਗਸ ਇਲੈਵਨ ਪੰਜਾਬ ਦੀ ਅਗਵਾਈ ਕਰ ਰਹੇ ਹਨ। ਰੋਹਿਤ ਨੂੰ ਆਈ.ਪੀ.ਐੱਲ. ਦੌਰਾਨ ਸੱਟ ਲੱਗੀ ਸੀ। 

PunjabKesari

ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਟੈਸਟ ਟੀਮ ’ਚ ਪੰਜਵੇਂ ਤੇਜ਼ ਗੇਂਦਬਾਜ਼ ਹੋਣਗੇ ਜਦਕਿ ਕੇ.ਕੇ.ਆਰ. ਦੇ ਸਪਿਨਰ ਵਰੁਣ ਚਕਰਵਰਤੀ ਨੂੰ ਟੀ-20 ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੀ ਚੋਣ ਕਮੇਟੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਆਸਟ੍ਰੇਲੀਆ ਦੌਰੇ ’ਤੇ ਜਾਣ ਵਾਲੀ ਵਿਰਾਟ ਕੋਹਲੀ ਦੀ ਅਗਵਾਈ ’ਚ ਟੀ-20 ਅੰਤਰਰਾਸ਼ਟਰੀ, ਇਕ ਦਿਨਾਂ ਅਤੇ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕੀਤਾ। 

ਟੀ-20 ਇੰਟਰਨੈਸ਼ਨਲ ਟੀਮ : ਵਿਰਾਟ ਕੋਹਲੀ, ਸਿਖ਼ਰ ਧਵਨ, ਮੰਯਕ ਅਗਰਵਾਲ, ਕੇ. ਐਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਸੰਜੂ ਸੈਮਸਨ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਦੀਪਕ ਚਾਹਰ, ਵਰੁਣ ਚਕਰਵਰਤੀ।

ਟੈਸਟ ਟੀਮ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ, ਕੇ. ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਵਿਧੀਮਾਨ ਸਾਹਾ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ,
ਉਮੇਸ਼ ਯਾਦਵ, ਨਵਦੀਪ ਸੈਣੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਆਰ.ਕੇ. ਅਸ਼ਵਿਨ, ਮੁਹੰਮਦ ਸਿਰਾਜ।

ਵਨ-ਡੇ ਟੀਮ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇ. ਐਲ. ਰਾਹੁਲ (ਉਪ ਕਪਤਾਨ ਅਤੇ ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਸ਼ਾਰਦੂਲ ਠਾਕੁਰ।

ਇੰਨਾ ਹੀ ਨਹੀਂ, ਚਾਰ ਹੋਰ ਵਾਧੂ ਗੇਂਦਬਾਜ਼ ਵੀ ਭਾਰਤੀ ਕ੍ਰਿਕਟ ਟੀਮ ਦੇ ਨਾਲ ਆਉਣਗੇ। ਇਹ ਗੇਂਦਬਾਜ਼ ਹੋਣਗੇ- ਕਮਲੇਸ਼ ਨਾਗੇਰਕੋਟੀ, ਕਾਰਤਿਕ ਤਿਆਗੀ, ਈਸ਼ਾਨ ਪੋਰੇਲ ਅਤੇ ਟੀ. ਨਟਰਾਜਨ। ਹਾਲਾਂਕਿ, ਇਕ ਚਿੰਤਾ ਵਾਲੀ ਖ਼ਬਰ ਇਹ ਵੀ ਹੈ ਕਿ ਬੀਸੀਸੀਆਈ ਦੀ ਮੈਡੀਕਲ ਟੀਮ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ ਦੀ ਤੰਦਰੁਸਤੀ 'ਤੇ ਵੀ ਨਜ਼ਰ ਰੱਖ ਰਹੀ ਹੈ।


Rakesh

Content Editor

Related News