INDW vs BAW: ਭਾਰਤ ਨੇ ਬਾਰਬਾਡੋਸ ਨੂੰ 100 ਦੌੜਾਂ ਨਾਲ ਹਰਾਇਆ
Thursday, Aug 04, 2022 - 01:37 AM (IST)
ਬਰਮਿੰਘਮ-ਜੇਮਿਮਾ ਰੋਡ੍ਰਿਗੇਜ ਦੇ ਅਜੇਤੂ ਅਰਧ ਸੈਂਕੜੇ (56 ਦੌੜਾਂ) ਤੇ ਸ਼ੈਫਾਲੀ ਵਰਮਾ ਦੀ 43 ਦੌੜਾਂ ਦੀ ਹਮਲਾਵਰ ਪਾਰੀ ਤੋਂ ਬਾਅਦ ਰੇਣੂਕਾ ਸਿੰਘ (4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਾਸ਼ਟਰਮੰਡਲ ਖੇਡਾਂ-2022 ਦੀ ਕ੍ਰਿਕਟ ਪ੍ਰਤੀਯੋਗਿਤਾ ਦੇ ਲੀਗ ਮੈਚ ਵਿਚ ਬਾਰਬਾਡੋਸ ਨੂੰ 100 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਮਹਿਲਾ ਟੀਮ ਨੇ 20 ਓਵਰਾਂ ਵਿਚ 4 ਵਿਕਟਾਂ ’ਤੇ 162 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ਵਿਚ ਬਾਰਬਾਡੋਸ ਦੀ ਟੀਮ ਸਿਰਫ 62 ਦੌੜਾਂ ’ਤੇ ਹੀ ਸਿਮਟ ਗਈ। ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਭਾਰਤ ਨੂੰ ਪਹਿਲੇ ਮੈਚ ਵਿਚ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਿਰ ਉਸ ਨੇ ਦੂਜੇ ਮੈਚ ਵਿਚ ਪਾਕਿਸਤਾਨ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਭਾਰਤੀ ਪੁਰਸ਼ ਹਾਕੀ ਟੀਮ ਨੇ ਕੈਨੇਡਾ ਨੂੰ 8-0 ਨਾਲ ਹਰਾਇਆ
ਦੋਵਾਂ ਦੇਸ਼ਾਂ ਦੀਆਂ ਟੀਮਾਂ
ਭਾਰਤ : ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮਿਮਾ ਰੋਡ੍ਰੀਗੇਜ, ਹਰਮਨਪ੍ਰੀਤ ਕੌਰ (ਕਪਤਾਨ), ਤਾਨੀਆ ਭਾਟੀਆ (ਵਿਕਟਕੀਪਰ) , ਦੀਪਤੀ ਸ਼ਰਮਾ, ਪੂਜਾ ਵਸਤਰਾਕਾਰ, ਰਾਧਾ ਯਾਦਵ, ਸਨੇਹ ਰਾਣਾ, ਮੇਘਨਾ ਸਿੰਘ, ਰੇਣੁਕਾ ਸਿੰਘ।
ਬਾਰਬਾਡੋਸ : ਡਿਆਂਡਰਾ ਡੌਟਿਨ, ਹੇਲੀ ਮੈਥਿਊਜ਼ (ਕਪਤਾਨ), ਕੀਸੀਆ ਨਾਈਟ (ਵਿਕਟ ਕਪਤਾਨ), ਕਿਸ਼ੋਨਾ ਨਾਈਟ, ਆਲੀਆ ਐਲੀਨ, ਤ੍ਰਿਸ਼ਨ ਹੋਲਡਰ, ਅਲੀਸਾ ਸਕੈਂਟਲਬਰੀ, ਸ਼ਕੇਰਾ ਸੇਲਮੈਨ, ਸ਼ਮੀਲੀਆ ਕੋਨੇਲ, ਸ਼ੌਂਟੇ ਕੈਰਿੰਗਟਨ। ਸ਼ਨੀਕਾ ਬਰੂਸ
ਇਹ ਵੀ ਪੜ੍ਹੋ : ਪੇਲੋਸੀ ਦੀ ਤਾਈਵਾਨ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਨੇ 'ਸਖਤ' ਜਵਾਬੀ ਕਾਰਵਾਈ ਦੀ ਦਿੱਤੀ ਧਮਕੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ