ਇੰਡੋਨੇਸ਼ੀਆ ਮਾਸਟਰਸ : ਸਿੰਧੂ ਨੂੰ ਹਰਾ ਕੇ ਸਾਇਨਾ ਸੈਮੀਫਾਈਨਲ ''ਚ

01/27/2018 2:27:47 AM

ਨਵੀਂ ਦਿੱਲੀ— ਭਾਰਤੀ ਸਟਾਰ ਸਾਇਨਾ ਨੇਹਵਾਲ ਨੇ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਹਰਾ ਕੇ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸਾਇਨਾ ਨੇ ਮਹਿਲਾ ਸਿੰਗਲਜ਼ ਦੇ ਕੁਆਟਰ ਫਾਈਨਲ 'ਚ ਸਿੰਧੂ ਨੂੰ 21-13, 21-19 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਸਾਇਨਾ ਨੇ ਸਿੰਧੂ ਨੂੰ 3 ਮੁਕਾਬਲਿਆਂ 'ਚ ਦੂਸਰੀ ਵਾਰ ਹਰਾਇਆ ਹੈ, ਜਦਕਿ ਸਿੰਧੂ ਸਿਰਫ ਇਕ ਵਾਰ ਹੀ ਸਾਇਨਾ ਨੂੰ ਹਰਾ ਸਕੀ ਹੈ।

ਹੁਣ ਸੈਮੀਫਾਈਨਲ 'ਚ ਸਾਇਨਾ ਦਾ ਮੁਕਾਬਲਾ ਥਾਈਲੈਂਡ ਦੀ ਰੈਟਚੇਨਾਕ ਇੰਟੇਨੋਨ ਨਾਲ ਹੋਵੇਗਾ। ਥਾਈਲੈਂਡ ਦੀ ਇਸ ਖਿਡਾਰੀ ਨੇ ਕੁਆਟਰਫਾਈਨਲ 'ਚ ਜਾਪਾਨ ਦੀ ਵਿਸ਼ਵ ਚੈਂਪੀਅਨ ਨੋਜੋਮੀ ਓਕੁਹਾਰਾ ਨੂੰ ਹਰਾਇਆ ਸੀ।


Related News