ਇੰਡੀਜ਼ ਦੇ ਕਪਤਾਨ ਹੋਲਡਰ ਨੂੰ ਆਈ.ਸੀ.ਸੀ. ਨੇ ਲਗਾਈ ਫਿੱਟਕਾਰ

08/29/2017 10:41:31 PM

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਇੰਗਲੈਂਡ ਦੇ ਖਿਲਾਫ ਇੱਥੇ ਚਲ ਰਹੇ ਦੂਸਰੇ ਟੈਸਟ ਦੇ ਦੌਰਾਨ ਅਪਮਾਨਜਨਕ ਵਿਵਹਾਰ ਦੇ ਲਈ ਸਖਤ ਫਿੱਟਕਾਰ ਲਗਾਈ ਹੈ। ਆਈ.ਸੀ.ਸੀ. ਨੇ ਹੋਲਡਰ ਨੂੰ ਆਚਾਰ ਸੰਹਿਤਾ ਦੀ ਧਾਰਾ 2.1.4 ਦੇ ਅੰਤਰਗਤ ਦੋਸ਼ੀ ਪਾਇਆ ਹੈ ਅਤੇ ਉਸ ਨੂੰ ਸਖਤ ਫਿੱਟਕਾਰ ਲਗਾਈ।
ਹੋਲਡਰ ਨੇ ਦੂਸਰੇ ਟੈਸਟ ਦੇ ਚੌਥੇ ਦਿਨ ਇੰਗਲੈਂਡ ਦੀ ਦੂਸਰੀ ਪਾਰੀ ਦੇ ਦੌਰਾਨ ਆਪਣੀ ਟੀਮ ਦੇ ਸਾਥੀ ਨੂੰ ਅਪਮਾਨਜਨਕ ਸ਼ਬਦ ਬੋਲੇ ਸੀ। ਹੋਲਡਰ ਦੇ ਸਾਥੀ ਖਿਡਾਰੀ ਕੀਰੋਨ ਪੋਲਾਰਡ ਨੇ ਇਕ ਅਸਾਨ ਕੈਚ ਛੱਡ ਦਿੱਤਾ ਸੀ ਅਤੇ ਉਸ ਨੇ ਅਪਮਾਨਜਨਕ ਸ਼ਬਦ ਬੋਲੇ ਦਿੱਤੇ। ਮੈਦਾਨੀ ਅੰਪਾਇਰਾਂ ਨੇ ਮੈਚ ਰੈਫਰੀ ਨੂੰ ਇਸ ਦੀ ਸ਼ਿਕਾਇਤ ਕੀਤੀ।
ਮੈਚ ਰੈਫਰੀ ਨੇ ਹੋਲਡਰ ਨੂੰ ਧਾਰਾ 2.1.4 ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੰਦਿਆ ਹੋਇਆ ਉਸ ਨੂੰ ਸਖਤ ਫਿੱਟਕਾਰ ਲਗਾਉਦੇ ਹੋਏ ਚਿਤਾਵਨੀ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ 24 ਮਹੀਨਿਆਂ ਦੇ ਦੌਰਾਨ ਹੋਲਡਰ ਨੂੰ ਮੈਦਾਨ 'ਤੇ ਗਲਤ ਅਪਮਾਨਜਨਕ ਵਿਵਹਾਰ ਦੇ ਲਈ 4 ਡੀਮੇਰਿਟ ਅੰਕ ਮਿਲੇ ਹਨ।


Related News