ਭਾਰਤੀ ਕ੍ਰਿਕਟ ਟੀਮ ਦੇ ਹੋਟਲ ਨੇੜੇ ਹੋਇਆ ਜਹਾਜ਼ ਕਰੈਸ਼, ਮਚੀ ਹਫੜਾ ਦਫੜੀ (ਵੇਖੋ ਤਸਵੀਰਾਂ)
Wednesday, Nov 18, 2020 - 10:30 AM (IST)
ਨਵੀਂ ਦਿੱਲੀ : ਤਿੰਨ ਵਨਡੇ, ਤਿੰਨ ਟੀ20 ਅਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਲਈ ਆਸਟ੍ਰੇਲੀਆ ਗਈ ਟੀਮ ਇੰਡੀਆ ਸਿਡਨੀ ਓਲਪਿੰਕ ਪਾਰਕ ਹੋਟਲ ਵਿਚ ਇਕਾਂਤਵਾਸ ਵਿਚ ਹੈ। ਟੀਮ ਦੁਬਈ ਤੋਂ ਸਿੱਧਾ ਸਿਡਨੀ ਪੁੱਜੀ। ਇਸ ਹੋਟਲ ਤੋਂ 30 ਕਿਲੋਮੀਟਰ ਦੂਰ ਇਕ ¬ਕ੍ਰੋਮਰ ਪਾਰਕ ਵਿਚ ਜਹਾਜ਼ ਕਰੈਸ਼ ਹੋ ਗਿਆ।
ਇਸ ਘਟਨਾ ਦੇ ਸਮੇਂ ਪਾਰਕ ਵਿਚ ਸਥਾਨਕ ਕ੍ਰਿਕਟਰ ਅਤੇ ਫੁੱਟਬਾਲਰ ਮੌਜੂਦ ਸਨ। ਉਥੇ ਹੀ ਕ੍ਰਿਕਟ ਅਤੇ ਫੁੱਟਬਾਲ ਦੇ ਮੈਚ ਖੇਡੇ ਜਾ ਰਹੇ ਸਨ। ਅਚਾਨਕ ਹੀ ਜਹਾਜ਼ ਨੂੰ ਹੇਠਾਂ ਆਉਂਦਾ ਵੇਖ ਖਿਡਾਰੀ ਘਬਰਾ ਕੇ ਇੱਧਰ-ਉਧਰ ਦੌੜਨ ਲੱਗੇ। ਜਹਾਜ਼ ਸ਼ੈਡ ਨਾਲ ਨਹੀਂ ਟਕਰਾਇਆ, ਜਿਸ ਨਾਲ ਕਾਫ਼ੀ ਲੋਕ ਬੱਚ ਗਏ। ਮਾਮਲਾ ਕਰੀਬ 4 ਦਿਨ ਪੁਰਾਣਾ ਹੈ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਕ੍ਰੋਮਰ ਕ੍ਰਿਕਟ ਕਲੱਬ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਗ੍ਰੇਗ ਰੋÇਲੰਸ ਮੁਤਾਬਕ ਸ਼ੈਡ ਵਿਚ ਜੋ ਖਿਡਾਰੀ ਸਨ, ਉਹ ਰੋਲਾ ਪਾਉਣ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਨੇ ਖਿਡਾਰੀਆਂ ਨੂੰ ਦੌੜਨ ਲਈ ਕਿਹਾ ਅਤੇ ਇਸ ਤੋਂ ਬਾਅਦ ਉਹ ਉਥੋਂ ਦੌੜਨ ਲੱਗੇ। ਇਸ ਜਹਾਜ਼ ਵਿਚ 2 ਲੋਕ ਸਵਾਰ ਸਨ ਅਤੇ ਦੋਵਾਂ ਨੂੰ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਾਇਆ ਗਿਆ। ਟੀਮ ਇੰਡੀਆ ਆਸਟਰੇਲੀਆ ਖ਼ਿਲਾਫ਼ 27 ਨਵੰਬਰ ਨੂੰ ਵਨਡੇ ਸੀਰੀਜ਼ ਦੇ ਨਾਲ ਆਪਣੇ ਦੌਰੇ ਦਾ ਆਗਾਜ਼ ਕਰੇਗੀ।