27 ਸਾਲ ਬਾਅਦ ਭਾਰਤ ਨੇ ਰਚਿਆ ਇਤਿਹਾਸ, ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ

02/19/2020 10:51:39 AM

ਸਪੋਰਟਸ ਡੈਸਕ— ਭਾਰਤੀ ਪਹਿਲਵਾਨ ਸੁਨੀਲ ਕੁਮਾਰ ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਏਸ਼ੀਆਈ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮੰਗਲਵਾਰ ਨੂੰ ਸੁਨੀਲ ਨੇ ਗ੍ਰੀਕੋ ਰੋਮਨ ਫਾਇਨਲ 'ਚ ਜਿੱਤ ਹਾਸਲ ਕੀਤੀ ਅਤੇ ਇਸ ਵਰਗ 'ਚ ਸੋਨ ਤਮਗਾ ਜਿੱਤਣ ਵਾਲੇ ਉਹ ਤੀਜੇ ਭਾਰਤੀ ਬਣ ਗਏ। ਰੋਮ ਰੈਂਕਿੰਗ ਸੀਰੀਜ਼ ਦੇ ਚਾਂਦੀ ਤਮਗਾ ਜੇਤੂ ਸੁਨੀਲ ਨੇ ਫਾਈਨਲ 'ਚ ਕਿਰਗਿਸਤਾਨ ਦੇ ਅਜਤ ਸਾਲਿਦਿਨੋਚਵ ਨੂੰ ਇਕ ਪਾਸੜ ਮੁਕਾਬਲੇ 'ਚ 5-0 ਨਾਲ ਕਰਾਰੀ ਹਾਰ ਦੇ ਕੇ ਭਾਰਤ ਨੂੰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਦਿਵਾਇਆ। ਇਸ ਦੇ ਨਾਲ ਹੀ ਗ੍ਰੀਕੋ ਰੋਮਨ 'ਚ ਸੋਨ ਤਮਗਾ ਜਿੱਤਣ ਦੇ ਭਾਰਤ ਦੇ 27 ਸਾਲ ਲੰਬੇ ਇੰਤਜ਼ਾਰ ਨੂੰ ਵੀ ਖਤਮ ਕਿਤਾ। 

PunjabKesari

ਸੁਨੀਲ ਤੋਂ ਪਹਿਲਾਂ ਗ੍ਰੀਕੋ ਰੋਮਨ ਕੈਟਾਗਿਰੀ 'ਚ ਭਾਰਤ ਲਈ ਆਖਰੀ ਸੋਨ ਤਮਗਾ 1993 'ਚ ਪਪੂ ਯਾਦਵ ਨੇ ਜਿੱਤਿਆ ਸੀ। ਸੈਮੀਫਾਈਨਲ 'ਚ ਪਿਛੜਨ ਤੋਂ ਬਾਅਦ ਜਿੱਤ ਦਰਜ ਕਰਨ ਵਾਲੇ ਸੁਨੀਲ ਨੇ ਇੱਥੇ ਕੇਡੀ ਜਾਧਵ ਇੰਡੋਰ ਸਟੇਡੀਅਮ 'ਚ 87 ਕਿ. ਗ੍ਰਾ. ਵਰਗ ਦੇ ਫਾਈਨਲ 'ਚ ਆਪਣੇ ਵਿਰੋਧੀ ਨੂੰ ਅਾਸਾਨੀ ਨਾਲ ਪਛਾੜ ਦਿੱਤਾ। ਇਸ ਤੋਂ ਪਹਿਲਾਂ ਸੁਨੀਲ ਸੈਮੀਫਾਈਨਲ 'ਚ ਕਜ਼ਾਕਿਸਤਾਨ ਦੇ ਅਜਾਮਤ ਕੁਸਤੁਬਾਏਵ ਖਿਲਾਫ 1-8 ਨਾਲ ਪਿਛੜ ਰਹੇ ਸਨ ਪਰ ਇਸ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਲਗਾਤਾਰ 11 ਅੰਕ ਹਾਸਲ ਕਰ 12-8 ਦੇ ਸਕੋਰ ਨਾਲ ਜਿੱਤ ਦਰਜ ਕਰਨ 'ਚ ਸਫਲ ਰਹੇ। ਸੁਨੀਲ 2019 'ਚ ਵੀ ਇਸ ਮੁਕਾਬਲੇ ਦੇ ਫਾਈਨਲ 'ਚ ਪੁੱਜੇ ਸਨ ਪਰ ਉਨ੍ਹਾਂ ਨੂੰ ਖਿਤਾਬੀ ਮੁਕਾਬਲੇ 'ਚ ਹਾਰ ਦੇ ਕਾਰਨ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਸੀ।

PunjabKesari
ਸੋਨ ਤਮਗਾ ਜੇਤੂ ਸੁਨੀਲ ਨੇ ਕਿਹਾ, ਭਾਰਤ ਲਈ ਅੱਜ ਪਹਿਲਾ ਸੋਨ ਜਿੱਤ ਕੇ ਮੈਂ ਬਹੁਤ ਖੁਸ਼ ਹਾਂ. ਮੈਂ ਆਪਣੀ ਤਕਨੀਕ 'ਤੇ ਕਾਫ਼ੀ ਮਿਹਨਤ ਕੀਤੀ ਸੀ। ਹੁਣ ਮੈਨੂੰ ਕਾਫ਼ੀ ਚੰਗਾ ਮਹਿਸੂਸ ਹੋ ਰਿਹਾ ਹੈ ਕਿ ਮੈਂ ਪਿਛਲੇ ਸਾਲ ਫਾਈਨਲ ਦੇ ਪ੍ਰਦਰਸ਼ਨ ਦੀ ਤੁਲਨਾ 'ਚ ਇਸ ਵਾਰ ਬਿਹਤਰ ਪ੍ਰਦਰਸ਼ਨ ਕੀਤਾ ਹੈ।PunjabKesari
ਇਕ ਹੋਰ ਭਾਰਤੀ ਅਰਜੁਨ ਹਲਾਕੁਰਕੀ ਨੇ ਵੀ ਗਰੀਕੋ ਰੋਮਨ ਵਰਗ ਦੀ 55 ਕਿ. ਗ੍ਰਾ. ਦੇ ਮੁਕਾਬਲੇ 'ਚ ਕਾਂਸੀ ਤਮਗਾ ਜਿੱਤਿਆ। ਅਰਜੁਨ ਦੇ ਆਪਣੇ ਪਹਿਲੇ ਸੀਨੀਅਰ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਇਹ ਪਹਿਲਾ ਤਮਗਾ ਹੈ। ਅਰਜੁਨ ਸੈਮੀਫਾਈਨਲ 'ਚ ਈਰਾਨ ਦੇ ਨਾਸਿਰਪੋਰ ਖਿਲਾਫ 7-1 ਨਾਲ ਅੱਗੇ ਚੱਲ ਰਹੇ ਸਨ ਪਰ ਉਨ੍ਹਾਂ ਨੂੰ 7-8 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News