ਫਰੈਂਚ ਓਪਨ ; ਬੋਪੰਨਾ ਅਤੇ ਬਾਲਾਜੀ ਦੀ ਸ਼ਾਨਦਾਰ ਜਿੱਤ, ਪੁਰਸ਼ ਡਬਲ ਦੇ ਦੂਸਰੇ ਦੌਰ ’ਚ ਪੁੱਜੇ 3 ਭਾਰਤੀ
Friday, May 30, 2025 - 11:46 AM (IST)

ਸਪੋਰਟਸ ਡੈਸਕ- ਰੋਹਨ ਬੋਪੰਨਾ ਅਤੇ ਐੱਨ. ਸ਼੍ਰੀਰਾਮ ਬਾਲਾਜੀ ਨੇ ਰੋਲਾਂ ਗੈਰੋ ’ਤੇ ਆਪਣੇ-ਆਪਣੇ ਜੋੜੀਦਾਰਾਂ ਨਾਲ ਉਲਟਫੇਰ ਕਰਦੇ ਹੋਏ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲ ਦੇ ਦੂਸਰੇ ਦੌਰ ’ਚ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ ਭਾਰਤ ਦੇ 3 ਖਿਡਾਰੀ ਪੁਰਸ਼ ਡਬਲ ਦੇ ਦੂਸਰੇ ਦੌਰ ’ਚ ਪਹੁੰਚ ਚੁੱਕੇ ਹਨ।
ਬੋਪੰਨਾ ਅਤੇ ਚੈੱਕ ਗਣਰਾਜ ਦੇ ਉਸ ਦੇ ਜੋੜੀਦਾਰ ਐਡਮ ਪਾਵਲਾਸੇਕ ਨੇ ਰਾਬਰਟ ਕੈਸ਼ ਅਤੇ ਜੇਜੇ ਟ੍ਰੇਸੀ ਦੀ ਅਮਰੀਕੀ ਜੋੜੀ ਨੂੰ ਬੁੱਧਵਾਰ ਦੇਰ ਰਾਤ 7-6, 5-7, 6-1 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਬੋਪੰਨਾ ਅਤੇ ਪਾਵਲਾਸੇਕ ਨੇ 2 ਘੰਟੇ ਅਤੇ 11 ਮਿੰਟ ਚੱਲੇ ਸਖਤ ਮੁਕਾਬਲੇ ’ਚ 4 ਵਾਰ ਵਿਰੋਧੀ ਜੋੜੀ ਦੀ ਸਰਵਿਸ ਤੋੜੀ ਅਤੇ ਆਪਣੀ ਪਹਿਲੀ ਸਰਵਿਸ ’ਤੇ 68 ਫੀਸਦੀ ਅੰਕ ਜਿੱਤੇ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਡੀ. ਗੁਕੇਸ਼ ਦੀ ਸ਼ਾਨਦਾਰ ਵਾਪਸੀ, ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਖੋਲ੍ਹਿਆ ਖਾਤਾ
ਬਾਲਾਜੀ ਅਤੇ ਮੈਕਸਿਕੋ ਦੇ ਉਸ ਦੇ ਜੋੜੀਦਾਰ ਮਿਗੁਏਲ ਰੇਯੇਸ ਵਾਰੇਲਾ ਨੇ ਪਹਿਲੇ ਦੌਰ ਦੇ ਇਕਤਰਫਾ ਮੁਕਾਬਲੇ ’ਚ ਸਿਰਫ 51 ਮਿੰਟ ’ਚ ਚੀਨ ਦੇ ਯੁਨਚਾਓਕੇਟ ਬੂ ਅਤੇ ਅਰਜਨਟੀਨਾ ਦੇ ਕੈਮਿਲੋ ਉਗੋ ਕਾਰਾਬੇਲੀ ਨੂੰ 6-2, 6-1 ਨਾਲ ਹਰਾਇਆ। ਭਾਰਤ ਅਤੇ ਮੈਕਸਿਕੋ ਦੀ ਜੋੜੀ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਉਂਦੇ ਹੋਏ 4 ਏਸ ਲਾਏ ਅਤੇ ਆਪਣੀ ਪਹਿਲੀ ਸਰਵਿਸ ’ਤੇ 81 ਫੀਸਦੀ ਅੰਕ ਜਿੱਤੇ। ਇਸ ਜੋੜੀ ਨੇ 10 ’ਚੋਂ 4 ਬ੍ਰੇਕ ਪੁਆਇੰਟ ਆਪਣੇ ਹੱਕ ’ਚ ਕੀਤੇ। ਇਸ ਤੋਂ ਪਹਿਲਾਂ ਪਹਿਲੇ ਪੁਰਸ਼ ਡਬਲ ’ਚ ਯੁਕੀ ਭਾਂਬਰੀ ਅਤੇ ਅਮਰੀਕਾ ਦੇ ਰਾਬਰਟ ਗੈਲੋਵੇ ਨੇ ਰੋਬਿਨ ਹਾਸ ਅਤੇ ਹੇਂਡ੍ਰਿਕ ਜੇਬੇਨਸ ਨੂੰ ਹਰਾ ਕੇ ਦੂਸਰੇ ਦੌਰ ’ਚ ਪ੍ਰਵੇਸ਼ ਕੀਤਾ।
ਇਹ ਵੀ ਪੜ੍ਹੋ- 'ਅਸੀਂ ਸਿਰਫ਼ ਲੜਾਈ ਹਾਰੇ ਹਾਂ, ਜੰਗ ਨਹੀਂ...', ਪਲੇਆਫ਼ ਦੀ ਹਾਰ ਤੋਂ ਬਾਅਦ ਬੋਲੇ 'ਸਰਪੰਚ ਸਾਬ੍ਹ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e