ਭਾਰਤੀ ਵੁਸ਼ੂ ਟੀਮ ਨੇ ਜਿੱਤੇ 10 ਤਮਗੇ

12/18/2017 3:15:52 AM

ਨਵੀਂ ਦਿੱਲੀ—ਭਾਰਤੀ ਵੁਸ਼ੂ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੀਨ ਦੇ ਗਵਾਂਗਝੂ 'ਚ ਆਯੋਜਿਤ ਪਹਿਲੇ ਵੁਸ਼ੂ ਸਾਂਡਾ ਏਸ਼ੀਅਨ ਕੱਪ 'ਚ 5 ਚਾਂਦੀ ਅਤੇ 5 ਕਾਂਸੀ ਸਣੇ ਕੁਲ 10 ਤਮਗੇ ਜਿੱਤ ਲਏ। ਚਾਂਦੀ ਤਮਗਾ ਜਿੱਤਣ ਵਾਲਿਆਂ 'ਚ ਪ੍ਰਵੀਨ (48 ਕਿ. ਗ੍ਰਾ.), ਮੁਕੇਸ਼ ਚੌਧਰੀ (70 ਕਿ. ਗ੍ਰਾ.), ਰਾਜੇਂਦਰ ਸਿੰਘ (90 ਕਿ. ਗ੍ਰਾ.), ਅਰੁਣਪਾਮਾ ਦੇਵੀ (60 ਕਿ. ਗ੍ਰਾ.), ਵਿਸ਼ਾਖਾਪਟਨਮ ਮਾਲਿਕ (70 ਕਿ. ਗ੍ਰਾ.) ਅਤੇ ਕਾਂਸੀ ਤਮਗਾ ਜਿੱਤਣ ਵਾਲਿਆਂ 'ਚ ਉਚਿਤ ਸ਼ਰਮਾ (52 ਕਿ. ਗ੍ਰਾ.), ਐੱਲ. ਬੁੱਧਚੰਦਰ ਸਿੰਘ (56 ਕਿ. ਗ੍ਰਾ.), ਰਜਨੀ ਦੇਵਰੀ (75 ਕਿ. ਗ੍ਰਾ.), ਵਾਈ ਸਨਾਥੋਈ ਦੇਵੀ (52 ਕਿ. ਗ੍ਰਾ.) ਅਤੇ ਪੂਜਾ ਕਾਧਾਨ (65 ਕਿ. ਗ੍ਰਾ.) ਸ਼ਾਮਲ ਹਨ।
 


Related News