ਪਹਿਲਵਾਨ ਸੁਮਿਤ ਮਲਿਕ ਨੇ ਹਾਸਲ ਕੀਤਾ ਓਲੰਪਿਕ ਕੋਟਾ

Saturday, May 08, 2021 - 05:24 PM (IST)

ਪਹਿਲਵਾਨ ਸੁਮਿਤ ਮਲਿਕ ਨੇ ਹਾਸਲ ਕੀਤਾ ਓਲੰਪਿਕ ਕੋਟਾ

ਸਪੋਰਟਸ ਡੈਸਕ— ਭਾਰਤੀ ਪਹਿਲਵਾਨ ਸੁਮਿਤ ਮਲਿਕ ਨੇ ਬੁਲਗਾਰੀਆ ਦੇ ਸੋਫ਼ੀਆ ’ਚ ਜਾਰੀ ਵਿਸ਼ਵ ਓਲੰਪਿਕ ਗੇਮਸ ਕੁਆਲੀਫਾਇੰਗ ਟੂਰਨਾਮੈਂਟ ਦੇ 125 ਕਿਲੋਗ੍ਰਾਮ ਕੈਟੇਗਰੀ ਦੇ ਫ਼ਾਈਨਲ ’ਚ ਪਹੁੰਚਦੇ ਹੋਏ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ।

PunjabKesariਉਨ੍ਹਾਂ ਨੇ ਵੇਨੇਜ਼ੁਏਲਾ ਦੇ ਡੈਨੀਅਲ ਡਿਯਾਜ਼ ਨੂੰ 5-0 ਨਾਲ ਕਰਾਰੀ ਹਾਰ ਦਿੰਦੇ ਹੋਏ ਓਲੰਪਿਕ ਕੋਟਾ ਹਾਸਲ ਕੀਤਾ। ਹੁਣ ਵਿਸ਼ਵ ਓਲੰਪਿਕ ਗੇਮਜ਼ ਕੁਆਲੀਫ਼ਾਇੰਗ ਟੂਰਨਾਮੈਂਟ ਦੇ ਫ਼ਾਈਨਲ ’ਚ ਉਨ੍ਹਾਂ ਦਾ ਸਾਹਮਣਾ ਰੂਸ ਦੇ ਸਰਗੇਈ ਕੋਜਿਰੇਵ ਨਾਲ ਹੋਵੇਗਾ।

PunjabKesariਸੁਮਿਤ ਫ਼੍ਰੀਸਟਾਈਲ ’ਚ ਪੁਰਸ਼ ਵਰਗ ’ਚ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਚੌਥੇ ਤੇ ਓਵਰਆਲ (ਪੁਰਸ਼ ਪਹਿਲਵਾਨ ਤੇ ਮਹਿਲਾ ਪਹਿਲਵਾਨ) 7ਵੇਂ ਭਾਰਤੀ ਪਹਿਲਵਾਨ ਹਨ। ਇਸ ਤੋਂ ਪਹਿਲਾਂ ਰਵੀ ਦਾਹੀਆ (57 ਕਿਲੋਗ੍ਰਾਮ), ਬਜਰੰਗ ਪੂਨੀਆ (65 ਕਿਲੋਗ੍ਰਾਮ) ਤੇ ਦੀਪਕ ਪੂਨੀਆ (86 ਕਿਲੋਗ੍ਰਾਮ) ਨੇ 2019 ਓਲੰਪਿਕ ਕੁਆਲੀਫ਼ਿਕੇਸ਼ਨ ’ਚ ਓਲੰਪਿਕ ਟਿਕਟ ਹਾਸਲ ਕੀਤੇ ਸਨ।


author

Tarsem Singh

Content Editor

Related News