ਭਾਰਤੀ ਮਹਿਲਾ ਹਾਕੀ ਟੀਮ ਦੇ ਇੰਗਲੈਂਡ ਖ਼ਿਲਾਫ਼ ਪ੍ਰੋ ਲੀਗ ਮੈਚ ਰੱਦ

04/10/2022 3:52:36 PM

ਭੁਵਨੇਸ਼ਵਰ- ਭਾਰਤੀ ਮਹਿਲਾ ਹਾਕੀ ਟੀਮ ਦੇ ਇੰਗਲੈਂਡ ਦੇ ਖ਼ਿਲਾਫ਼ ਐੱਫ. ਆਈ. ਐੱਚ. ਪ੍ਰੋ ਲੀਗ ਦੇ ਦੋ ਮੈਚ ਰੱਦ ਕਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਪਹਿਲਾਂ ਵਿਰੋਧੀ ਟੀਮ 'ਚ ਕੋਵਿਡ-19 ਨਾਲ ਸਬੰਧਤ ਮਾਮਲਿਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਨਾਲ ਸਵਿਤਾ ਦੀ ਅਗਵਾਈ ਵਾਲੀ ਟੀਮ ਅੰਕ ਸਾਰਣੀ 'ਚ ਚੋਟੀ 'ਤੇ ਪਹੁੰਚ ਜਾਵੇਗੀ। 

ਇਹ ਵੀ ਪੜ੍ਹੋ : WWE ਸੁਪਰ ਸਟਾਰ ਐਲੇਕਸਾ ਬਲਿਸ ਨੇ ਅਮਰੀਕੀ ਸਿੰਗਰ ਰਯਾਨ ਕੈਬਰੇਰਾ ਨਾਲ ਕੀਤਾ ਵਿਆਹ

ਭਾਰਤੀ ਟੀਮ ਨੂੰ ਇਨ੍ਹਾਂ ਰੱਦ ਹੋਏ ਮੈਚਾਂ ਤੋਂ 6 ਅੰਕ (ਹਰੇਕ ਮੈਚ ਤੋਂ ਤਿੰਨ-ਤਿੰਨ ਅੰਕ) ਮਿਲੇ ਹਨ। ਇਨ੍ਹਾਂ ਦੋਵੇਂ ਮੈਚਾਂ ਨੂੰ ਪਹਿਲਾਂ ਇੱਥੇ ਕਲਿੰਗ ਸਟੇਡੀਅਮ 'ਚ ਦੋ ਤੇ ਤਿੰਨ ਅਪ੍ਰੈਲ ਨੂੰ ਹੋਣਾ ਸੀ ਪਰ ਇੰਗਲੈਂਡ ਦੇ ਖਿਡਾਰੀਆਂ 'ਚ ਕੋਵਿਡ-19 ਦੇ ਮਾਮਲਿਆਂ ਤੇ ਸੱਟ ਦਾ ਸ਼ਿਕਾਰ ਖਿਡਾਰੀਆਂ ਦੀ ਕਾਫੀ ਗਿਣਤੀ ਹੋਣ ਕਾਰਨ ਇਨ੍ਹਾਂ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਵਿਸ਼ਵ ਸੰਚਾਲਨ ਅਦਾਰੇ ਐੱਫ. ਆਈ. ਐੱਚ. ਨੇ ਇਕ ਬਿਆਨ 'ਚ ਕਿਹਾ 'ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਭਾਰਤ ਤੇ ਇੰਗਲੈਂਡ ਮਹਿਲਾ ਟੀਮਾਂ ਦੇ ਦਰਮਿਆਨ ਭਾਰਤ ਦੇ ਭੁਵਨੇਸ਼ਵਰ 'ਚ ਦੋ ਤੇ ਤਿੰਨ ਅਪ੍ਰੈਲ ਨੂੰ ਹੋਣ ਵਾਲੇ ਮੈਚਾਂ ਨੂੰ ਬਦਕਿਸਮਤੀ ਨਾਲ ਆਖ਼ਰ 'ਚ ਰੱਦ ਕਰਨਾ ਪਵੇਗਾ ਜਿਨ੍ਹਾਂ ਨੂੰ ਇੰਗਲੈਂਡ ਦੀ ਟੀਮ 'ਚ ਕੋਵਿਡ-19 ਦੇ ਮਾਮਲਿਆਂ ਤੇ ਸੱਟ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : RCB ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਦੀ ਭੈਣ ਦਾ ਦਿਹਾਂਤ, IPL ਛੱਡ ਪਰਤੇ ਘਰ

ਇਸ 'ਚ ਕਿਹਾ ਗਿਆ, 'ਹਾਕੀ ਇੰਡੀਆ, ਇੰਗਲੈਂਡ ਹਾਕੀ ਤੇ ਐੱਫ. ਆਈ. ਐੱਚ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ 'ਚ ਇਨ੍ਹਾਂ ਮੈਚਾਂ ਨੂੰ ਕਰਾਉਣ ਲਈ ਕੋਈ ਤਾਰੀਖ਼ ਨਹੀਂ ਮਿਲੀ। ਨਤੀਜੇ ਵਜੋਂ ਐੱਫ. ਆਈ. ਐੱਚ. ਤੇ ਦੋਵੇਂ ਦੇਸ਼ਾਂ ਦਰਮਿਆਨ ਸਹਿਮਤੀ ਬਣੀ ਕਿ ਇਨ੍ਹਾਂ ਦੋਵੇਂ ਮੈਚਾਂ ਲਈ ਉਪਲੱਬਧ 6 ਅੰਕ ਭਾਰਤ ਨੂੰ ਦੇ ਦਿੱਤੇ ਜਾਣਗੇ।' ਦੋਵੇਂ ਰੱਦ ਮੈਚਾਂ ਨਾਲ 6 ਅੰਕ ਮਿਲਣ ਨਾਲ ਭਾਰਤ ਨੇ ਅੰਕ ਸਾਰਣੀ 'ਚ ਓਲੰਪਿਕ ਚੈਂਪੀਅਨ ਨੀਦਰਲੈਂਡ ਨੂੰ ਪਿੱਛੇ ਛੱਡ ਕੇ 22 ਅੰਕ ਨਾਲ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਨੀਦਰਲੈਂਡ 19 ਅੰਕ ਨਾਲ ਦੂਜੇ ਤੇ ਜਰਮਨੀ 13 ਅੰਕ ਨਾਲ ਤੀਜੇ ਸਥਾਨ 'ਤੇ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News