ਭਾਰਤੀ ਮਹਿਲਾ ਕ੍ਰਿਕਟ ਟੀਮ ਦੇ AUS ਦੌਰੇ ਦੇ ਪ੍ਰੋਗਰਾਮ ’ਚ ਹੋ ਸਕਦੈ ਬਦਲਾਅ
Thursday, Aug 26, 2021 - 01:28 AM (IST)
ਸਿਡਨੀ- ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ, ਸਿਡਨੀ ਅਤੇ ਮੈਲਬੋਰਨ ’ਚ ਲਾਕਡਾਊਨ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਅਗਲੇ ਆਸਟਰੇਲੀਆ ਦੌਰੇ ਦੇ ਪ੍ਰੋਗਰਾਮ ’ਚ ਬਦਲਾਅ ਹੋ ਸਕਦਾ ਹੈ। ਭਾਰਤ ਅਤੇ ਆਸਟਰੇਲੀਆ ਨੇ ਅਗਲੇ ਮਹੀਨੇ ਤਿੰਨੋਂ ਫਾਰਮੈੱਟ ’ਚ ਇਕ-ਦੂਜੇ ਦਾ ਸਾਹਮਣਾ ਕਰਨਾ ਹੈ। ਇਸ ’ਚ 3 ਵਨ ਡੇ,ਤਿੰਨ ਹੀ ਟੀ-20 ਤੇ ਵਾਕਾ ਮੈਦਾਨ ’ਤੇ ਹੋਣ ਵਾਲਾ ਇਤਿਹਾਸਕ ਦਿਨ-ਰਾਤ ਦਾ ਟੈਸਟ ਸ਼ਾਮਿਲ ਹੈ।
ਇਹ ਖ਼ਬਰ ਪੜ੍ਹੋ- WI v PAK : ਪਾਕਿ ਨੇ ਵਿੰਡੀਜ਼ ਨੂੰ 109 ਦੌੜਾਂ ਨਾਲ ਹਰਾਇਆ
ਸੀਰੀਜ਼ ਦੀ ਸ਼ੁਰੂਆਤ 19 ਸਤੰਬਰ ਨੂੰ ਸਿਡਨੀ ’ਚ ਪਹਿਲੇ ਵਨ ਡੇ ਨਾਲ ਹੋਵੇਗੀ, ਜਿਸ ਤੋਂ ਬਾਅਦ ਮੈਲਬੋਰਨ ਤੇ ਪਰਥ ’ਚ ਮੈਚ ਖੇਡੇ ਜਾਣਗੇ ਪਰ ਸਿਡਨੀ, ਮੈਲਬੋਰਨ ’ਚ ਕੋਵਿਡ-19 ਲਾਕਡਾਊਨ ਅਤੇ ਸੂਬਿਆਂ ਦੀ ਸਰਹੱਦਾਂ ਬੰਦ ਕਰ ਦਿੱਤੇ ਜਾਣ ਕਾਰਨ ਇਨ੍ਹਾਂ ਮੈਚਾਂ ਨੂੰ ਤੈਅ ਪ੍ਰੋਗਰਾਮ ਦੇ ਨਾਲ ਆਯੋਜਿਤ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ। ਕ੍ਰਿਕਟ ਆਸਟਰੇਲੀਆ ਇਨ੍ਹਾਂ 7 ਮੈਚਾਂ ਦੇ ਆਯੋਜਨ ਨੂੰ ਲੈ ਕੇ ਅਜੇ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ। ਮੈਚਾਂ ਦੇ ਪ੍ਰੋਗਰਾਮ ’ਚ ਬਦਲਾਅ ਦਾ ਐਲਾਨ ਜਲਦ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਖ਼ਬਰ ਪੜ੍ਹੋ- ਨੇਵਾਡਾ 'ਚ ਜੰਗਲੀ ਅੱਗ ਨੇ ਕੀਤੀ ਹਵਾ ਦੀ ਗੁਣਵੱਤਾ ਖਰਾਬ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।