ਭਾਰਤੀ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 5-4 ਨਾਲ ਹਰਾਇਆ
Monday, Aug 28, 2023 - 07:06 PM (IST)
ਓਮਾਨ– ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਹਾਕੀ ਫਾਈਵਜ਼ ਵਿਸ਼ਵ ਕੱਪ ਕੁਆਲੀਫਾਇਰ ’ਚ ਜਿੱਤ ਦੀ ਲੈਅ ਜਾਰੀ ਰੱਖਦੇ ਹੋਏ ਤੀਜੇ ਮੁਕਾਬਲੇ ’ਚ ਥਾਈਲੈਂਡ ਨੂੰ 5-4 ਨਾਲ ਹਰਾ ਦਿੱਤਾ। ਭਾਰਤ ਲਈ ਕਪਤਾਨ ਨਵਜੋਤ ਕੌਰ ਨੇ ਪਹਿਲੇ ਮਿੰਟ ’ਚ, ਮੋਨਿਕਾ ਦਿੱਪੀ ਟੋਪੋ ਨੇ ਪਹਿਲੇ ਤੇ ਸੱਤਵੇਂ ਮਿੰਟ ’ਚ, ਮਹਿਮਾ ਚੌਧਰੀ ਨੇ 20ਵੇਂ ਮਿੰਟ ’ਚ ਅਤੇ ਅਜਮਿਨਾ ਕੁਜੁਰ ਨੇ 30ਵੇਂ ਮਿੰਟ ’ਚ ਗੋਲ ਕੀਤੇ। ਥਾਈਲੈਂਡ ਵਲੋਂ ਪੀਰੇਸਤਨਮ ਅਨੋਂਗਨਾਟ ਨੇ ਤੀਜੇ ਮਿੰਟ, ਓਂਜਲ ਨਾਥਾਕਰਣ ਨੇ 10ਵੇਂ ਤੇ 14ਵੇਂ ਮਿੰਟ ’ਚ ਅਤੇ ਸੁਵਾਪਟ ਕੋਂਥੋਂਗ ਨੇ 19ਵੇਂ ਮਿੰਟ ’ਚ ਗੋਲ ਕੀਤੇ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2023 ’ਚ ਜਿੱਤਿਆ ‘ਗੋਲਡ’
ਐਤਵਾਰ ਨੂੰ ਭਾਰਤ ਨੇ ਸ਼ੁਰੂ ਤੋਂ ਹੀ ਥਾਈਲੈਂਡ ਦੇ ਡਿਫੈਂਡਰਾਂ ’ਤੇ ਦਬਾਅ ਬਣਾ ਦਿੱਤਾ। ਨਵਜੋਤ ਨੇ ਪਹਿਲੇ ਹੀ ਮਿੰਟ ’ਚ ਮੈਦਾਨੀ ਗੋਲ ਰਾਹੀਂ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਭਾਰਤ ਨੇ ਸਮਾਂ ਬਰਬਾਦ ਕੀਤੇ ਬਿਨਾਂ ਇਸੇ ਮਿੰਟ ’ਚ ਮੋਨਿਕਾ ਦੇ ਮੈਦਾਨੀ ਗੋਲ ਨਾਲ ਬੜ੍ਹਤ ਦੁੱਗਣੀ ਕੀਤੀ। ਦੋ ਮਿੰਟ ਬਾਅਦ ਕਪਤਾਨ ਅਨੋਂਗਨਾਟ ਦੀ ਬਦੌਲਤ ਥਾਈਲੈਂਡ ਦਾ ਪਹਿਲਾ ਗੋਲ ਹੋਇਆ। ਮੋਨਿਕਾ ਨੇ ਜਲਦ ਹੀ ਆਪਣਾ ਦੂਜਾ ਗੋਲ ਕਰਕੇ ਭਾਰਤ ਦਾ ਸਕੋਰ 3-1 ਕਰ ਦਿੱਤਾ। ਪਹਿਲੇ ਹਾਫ ’ਚ 5 ਮਿੰਟ ਬਚੇ ਸਨ ਕਿ ਨਾਥਾਕਰਣ ਨੇ ਗੋਲ ਕਰਕੇ ਥਾਈਲੈਂਡ ਨੂੰ ਵਾਪਸੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਹਿਲੇ ਹਾਫ ’ਚ ਇਕ ਮਿੰਟ ਦਾ ਸਮਾਂ ਬਚਿਆ ਸੀ ਤੇ ਨਾਥਾਕਰਣ ਨੇ ਆਪਣੀ ਟੀਮ ਨੂੰ 3-3 ਨਾਲ ਬਰਾਬਰੀ ’ਤੇ ਲਿਆ ਦਿੱਤਾ।
ਇਹ ਵੀ ਪੜ੍ਹੋ : ਏਸ਼ੀਆ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਇਸ ਖਿਡਾਰੀ ਨੇ 6 ਸਾਲ ਬਾਅਦ ਟੀਮ 'ਚ ਕੀਤੀ ਵਾਪਸੀ
ਦੂਜੇ ਹਾਫ ’ਚ ਭਾਰਤ ਨੇ ਹਮਲਾਵਰ ਹੁੰਦੇ ਹੋਏ ਗੇਂਦ ’ਤੇ ਕਬਜ਼ਾ ਬਰਕਰਾਰ ਰੱਖਿਆ ਤੇ ਥਾਈਲੈਂਡ ਦੇ ਸਰਕਲ ’ਚ ਸੰਨ੍ਹ ਲਾਉਣੀ ਜਾਰੀ ਰੱਖੀ, ਵਿਸ਼ੇਸ਼ ਤੌਰ ’ਤੇ ਖੱਬੇ ਪਾਸਿਓਂ ਪਰ ਇਸਦਾ ਫਾਇਦਾ ਨਹੀਂ ਮਿਲਿਆ ਤੇ ਚਾਰ ਮਿੰਟ ਬਾਅਦ ਥਾਈਲੈਂਡ ਨੇ ਕੋਂਥੋਂਗ ਦੇ ਗੋਲ ਨਾਲ ਬੜ੍ਹਤ ਬਣਾ ਲਈ। ਜਲਦ ਹੀ ਭਾਰਤ ਨੇ ਮਹਿਮਾ ਚੌਧਰੀ ਦੇ ਗੋਲ ਨਾਲ ਸਕੋਰ ਬਰਾਬਰ ਕੀਤਾ। ਮੈਚ ਖਤਮ ਹੋਣ ’ਚ ਪੰਜ ਮਿੰਟ ਬਚੇ ਸਨ ਤੇ ਮੋਨਿਕਾ ਨੇ ਖੱਬੇ ਪਾਸਿਓਂ ਮੌਕਾ ਬਣਾਉਂਦੇ ਹੋਏ ਸ਼ਾਟ ਲਗਾਈ ਪਰ ਇਹ ਵਾਈਡ ਚਲੀ ਗਈ। ਇਕ ਮਿੰਟ ਬਚਿਆ ਸੀ ਤੇ ਕੁਜੁਰ ਨੇ ਭਾਰਤ ਲਈ ਜੇਤੂ ਗੋਲ ਕੀਤਾ।
ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8