ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 2-1 ਨਾਲ ਹਰਾਇਆ
Sunday, Jun 02, 2019 - 01:48 PM (IST)

ਡਬਲਿਨ— ਭਾਰਤੀ ਮਹਿਲਾ ਹਾਕੀ ਟੀਮ ਨੇ ਇਕ ਗੋਲ ਤੋਂ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਆਇਰਲੈਂਡ ਨੂੰ ਕੇਂਟੋਰ ਫਿਤਜਗੇਰਾਲਡ ਅੰਡਰ 21 ਅੰਤਰਰਾਸ਼ਟਰੀ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ 'ਚ 2-1 ਤੋਂ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਲੌਰਾ ਫੋਲੇ ਨੇ ਆਇਰਲੈਂਡ ਨੂੰ ਦਸਵਾਂ ਮਿੰਟ 'ਚ ਵਾਧਾ ਦਵਾਈ। ਇਸ ਤੋਂ ਬਾਅਦ ਭਾਰਤ ਲਈ ਤੀਜੇ ਕੁਆਟਰ 'ਚ ਰੀਤ (35ਵਾਂ) ਤੇ ਚੌਥੇ 'ਚ ਸ਼ਰਮਿਲਾ ਦੇਵੀ (53ਵਾਂ) ਨੇ ਗੋਲ ਦਾਗੇ। ਪਹਿਲਾਂ ਦੋ ਕੁਆਟਰ 'ਚ ਗੋਲ ਕਰਨ 'ਚ ਨਾਕਾਮ ਰਹੀ ਭਾਰਤੀ ਟੀਮ ਨੇ ਬ੍ਰੇਕ ਤੋਂ ਬਾਅਦ ਮਜਬੂਤ ਸ਼ੁਰੂਆਤ ਕੀਤੀ।
ਪਹਿਲਾ ਗੋਲ 35ਵੇਂ ਮਿੰਟ 'ਚ ਰੀਤ ਨੇ ਪੈਨੇਲਟੀ ਕਾਰਨਰ 'ਤੇ ਦਾਗਿਆ। ਆਖਰੀ ਕੁਆਟਰ 'ਚ ਦੋਨਾਂ ਟੀਮਾਂ ਨੇ ਆਗ੍ਰੈਸਿਵ ਖੇਡ ਵਿਖਾਈ। ਸੱਤਵੇਂ ਮਿੰਟ ਦੇ ਅੰਦਰ ਆਇਰਲੈਂਡ ਨੂੰ ਪੈਨੇਲਟੀ ਕਾਰਨਰ ਮਿਲਿਆ ਪਰ ਭਾਰਤੀ ਗੋਲਕੀਪਰ ਬਿਚੂ ਦੇਵੀ ਨੇ ਸ਼ਾਨਦਾਰ ਤਰੀਕੇ ਨਾਲ ਗੋਲ ਬਚਾਇਆ। ਭਾਰਤ ਲਈ ਜੇਤੂ ਗੋਲ 53ਵੇਂ ਮਿੰਟ 'ਚ ਸ਼ਰਮਿਲਾ ਨੇ ਕੀਤਾ। ਭਾਰਤ ਨੂੰ ਹੁਣ ਸੋਮਵਾਰ ਨੂੰ ਸਕਾਟਲੈਂਡ ਨਾਲ ਖੇਡਣਾ ਹੈ।