ਵਿਸ਼ਵ ਕੱਪ 'ਚ ਭਾਰਤੀ ਮਹਿਲਾ ਹਾਕੀ ਟੀਮ ਦਾ ਸਾਹਮਣਾ ਸ਼ਨੀਵਾਰ ਨੂੰ ਮੇਜ਼ਬਾਨ ਇੰਗਲੈਂਡ ਨਾਲ

Friday, Jul 20, 2018 - 04:16 PM (IST)

ਵਿਸ਼ਵ ਕੱਪ 'ਚ ਭਾਰਤੀ ਮਹਿਲਾ ਹਾਕੀ ਟੀਮ ਦਾ ਸਾਹਮਣਾ ਸ਼ਨੀਵਾਰ ਨੂੰ ਮੇਜ਼ਬਾਨ ਇੰਗਲੈਂਡ ਨਾਲ

ਲੰਡਨ— ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਸ਼ਨੀਵਾਰ ਨੂੰ ਓਲੰਪਿਕ ਚੈਂਪੀਅਨ ਮੇਜ਼ਬਾਨ ਇੰਗਲੈਂਡ ਨਾਲ ਖੇਡੇਗੀ। ਭਾਰਤ ਪੂਲ ਬੀ 'ਚ 26 ਜੁਲਾਈ ਨੂੰ ਆਇਰਲੈਂਡ ਅਤੇ 29 ਜੁਲਾਈ ਨੂੰ ਦੁਨੀਆ ਦੀ ਸੱਤਵੇਂ ਨੰਬਰ ਦੀ ਟੀਮ ਅਮਰੀਕਾ ਨਾਲ ਖੇਡੇਗਾ। ਭਾਰਤੀ ਕਪਤਾਨ ਰਾਣੀ ਨੇ ਕਿਹਾ, ''ਦਬਾਅ ਸਾਡੇ 'ਤੇ ਨਹੀਂ, ਇੰਗਲੈਂਡ 'ਤੇ ਹੋਵੇਗਾ।'' ਉਨ੍ਹਾਂ ਕਿਹਾ, ''ਉਨ੍ਹਾਂ ਨੂੰ ਆਪਣੀ ਧਰਤੀ 'ਤੇ ਖੇਡਣ ਦਾ ਫਾਇਦਾ ਮਿਲੇਗਾ ਪਰ ਸਾਨੂੰ ਵੀ ਪੂਰੀ ਤਰ੍ਹਾਂ ਭਰੇ ਮੈਦਾਨਾਂ 'ਚ ਖੇਡਣ ਦੀ ਆਦਤ ਹੈ। ਅਸੀਂ ਇੰਗਲੈਂਡ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਰਾਸ਼ਟਰਮੰਡਲ ਖੇਡਾਂ ਦੇ ਗਰੁੱਪ ਪੜਾਅ 'ਚ ਉਸ ਨੂੰ ਹਰਾਇਆ ਸੀ।'' 
PunjabKesari
ਐੱਫ.ਆਈ.ਐੱਚ. ਵਿਸ਼ਵ ਕੱਪ 'ਚ ਭਾਰਤ ਆਖਰੀ ਵਾਰ 2010 'ਚ ਅਰਜਨਟੀਨਾ 'ਚ ਖੇਡਿਆ ਸੀ। ਰਾਣੀ ਨੇ ਉਸ 'ਚ 7 ਗੋਲ ਕਰਕੇ ਲੋਕਪ੍ਰਿਯਤਾ ਹਾਸਲ ਕੀਤੀ ਸੀ। ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ, ''ਹੁਣ ਫਾਰਵਰਡ ਲਾਈਨ ਸਿਰਫ ਰਾਣੀ 'ਤੇ ਨਿਰਭਰ ਨਹੀਂ ਹੈ। ਸਾਡੇ ਕੋਲ ਵੰਦਨਾ ਕਟਾਰੀਆ ਵਰਗੀ ਯੁਵਾ ਸਟ੍ਰਾਈਕਰ ਹੈ ਜੋ ਟੀਮ ਲਈ ਕਈ ਵਾਰ ਗੋਲ ਕਰ ਚੁੱਕੀ ਹੈ।'' ਉਨ੍ਹਾਂ ਕਿਹਾ, ''ਸਾਡੇ ਕੋਲ ਗੁਰਜੀਤ ਕੌਰ ਜਿਹੀ ਡਰੈਗ ਫਲਿੱਕਰ ਵੀ ਹੈ ਜੋ ਦੁਨੀਆ ਦੀਆਂ ਸਰਵਸ੍ਰੇਸ਼ਠ ਡਰੈਗ ਫਲਿੱਕਰਾਂ 'ਚੋਂ ਇਕ ਹੈ।'' ਟੂਰਨਾਮੈਂਟ ਸ਼ੁਰੂ ਹੋਣ ਤੋਂ ਇਕ  ਹਫਤਾ ਪਹਿਲਾਂ ਇੱਥੇ ਪਹੁੰਚ ਚੁੱਕੀ ਭਾਰਤੀ ਟੀਮ ਨੇ ਆਸਟਰੇਲੀਆ ਅਤੇ ਬੈਲਜੀਅਮ ਨਾਲ ਦੋ ਅਭਿਆਸ ਮੈਚ ਵੀ ਖੇਡੇ। ਰਾਣੀ ਨੇ ਕਿਹਾ, ''ਸਾਡੇ ਦੋਵੇਂ ਅਭਿਆਸ ਮੈਚ ਚੰਗੇ ਰਹੇ ਅਤੇ ਹੁਣ ਅਸੀਂ ਇੰਗਲੈਂਡ ਦੇ ਖਿਲਾਫ ਉਸ ਲੈਅ ਨੂੰ ਕਾਇਮ ਰੱਖਾਂਗੇ।''


Related News