ਭਾਰਤੀ ਅੰਡਰ-16 : ਓਮਾਨ ਨੇ ਭਾਰਤ ਨੂੰ 2-1 ਨਾਲ ਹਰਾਇਆ

08/21/2018 9:24:35 PM

ਨਵੀਂ ਦਿੱਲੀ— ਭਾਰਤ ਦੀ ਅੰਡਰ-16 ਫੁੱਟਬਾਲ ਟੀਮ ਨੇ ਮੰਗਲਵਾਰ ਨੂੰ ਤੁਰਕੀ 'ਚ ਓਮਾਨ ਖਿਲਾਫ ਦੋਸਤਾਨਾ ਮੈਚ ਦੇ ਸਖਤ ਮੁਕਾਬਲੇ 'ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਓਮਾਨ ਨੇ ਦੋਵਾਂ ਹਾਫ 'ਚ ਇਕ-ਇਕ ਗੋਲ ਕੀਤਾ, ਜਦਕਿ ਭਾਰਤ ਵਲੋਂ ਇਕ ਗੋਲ ਬਿਕ੍ਰਮ ਨੇ ਇੰਜਰੀ ਟਾਈਮ 'ਚ ਪੇਨਲਟੀ ਕਰ ਦਿੱਤਾ।
ਪਹਿਲੇ ਹਾਫ 'ਚ ਅਧਿਕਾਂਸ਼ ਖੇਡ ਮਿਡਫੀਲਡ 'ਚ ਖੇਡਿਆ ਗਿਆ। ਰੋਹਿਤ ਨੂੰ ਸਾਥੀ ਖਿਡਾਰੀ ਦੇ ਕ੍ਰਾਮ 'ਤੇ ਗੋਲ ਕਰਨ ਦਾ ਮੌਕਾ ਮਿਲਿਆ ਪਰ ਗੋਲ ਨਹੀਂ ਹੋਇਆ। ਓਮਾਨ ਨੇ ਮੱਧ ਅੰਤਰਾਲ ਤੋਂ 3 ਮਿੰਟ ਪਹਿਲਾਂ ਬੜ੍ਹਤ ਹਾਸਲ ਕੀਤੀ ਤੇ ਫਿਰ 55ਵੇਂ ਮਿੰਟ 'ਚ ਇਕ ਹੋਰ ਗੋਲ ਕਰ ਆਪਣੀ ਸਥਿਤੀ ਮਜ਼ਬੂਤ ਕਰ ਲਈ। ਵਿਕ੍ਰਮ ਨੂੰ 89ਵੇਂ ਮਿੰਟ 'ਚ ਬਾਕਸ ਅੰਦਰ ਡਿੱਗਣ 'ਤੇ ਭਾਰਤ ਨੂੰ ਪੇਨਲਟੀ ਮਿਲੀ, ਜਿਸ ਨੂੰ ਕਪਤਾਨ ਨੇ ਗੋਲ 'ਚ ਬਦਲ ਦਿੱਤਾ। ਭਾਰਤ ਨੇ ਆਖਰੀ ਸਮੇਂ 'ਚ ਬਰਾਬਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ।


Related News