ਟੋਕੀਓ ਓਲੰਪਿਕ : ਨਿਊਜ਼ੀਲੈਂਡ ਤੇ ਹਾਲੈਂਡ ਖਿਲਾਫ ਖਾਤਾ ਖੋਲ੍ਹਗੀਆਂ ਭਾਰਤੀ ਟੀਮਾਂ
Wednesday, Dec 18, 2019 - 12:22 AM (IST)

ਲੁਸਾਨੇ- ਜਾਪਾਨ ਵਿਚ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ-202 ਵਿਚ ਭਾਰਤੀ ਪੁਰਸ਼ ਹਾਕੀ ਟੀਮ ਨਿਊਜ਼ੀਲੈਂਡ ਅਤੇ ਮਹਿਲਾ ਹਾਕੀ ਟੀਮ ਹਾਲੈਂਡ ਖਿਲਾਫ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਗੀਆਂ। ਟੋਕੀਓ ਓਲੰਪਿਕ ਵਿਚ ਪੁਰਸ਼ ਵਰਗ ਵਿਚ ਮੇਜ਼ਬਾਨ ਜਾਪਾਨ ਅਤੇ ਐੱਫ. ਆਈ. ਐੱਚ. ਰੈਂਕਿੰਗ ਵਿਚ ਨੰਬਰ-1 ਆਸਟਰੇਲੀਆ ਦੀ ਟੀਮਾਂ ਉਦਘਾਟਨੀ ਮੈਚ ਖੇਡਣ ਉਤਰਨਗੀਆਂ। ਮਹਿਲਾ ਵਰਗ ਵਿਚ ਪਹਿਲਾ ਮੁਕਾਬਲਾ ਨੰਬਰ-1 ਟੀਮ ਹਾਲੈਂਡ ਅਤੇ ਭਾਰਤ ਵਿਚਾਲੇ ਹੋਵੇਗਾ। ਮਹਿਲਾ ਅਤੇ ਪੁਰਸ਼ ਟੀਮਾਂ ਦੇ ਸੋਨ ਤਮਗਾ ਮੈਚ 6 ਅਤੇ 7 ਅਗਸਤ ਨੂੰ ਖੇਡੇ ਜਾਣਗੇ।
ਟੂਰਨਾਮੈਂਟ ਵਿਚ ਭਾਰਤੀ ਪੁਰਸ਼ ਹਾਕੀ ਟੀਮ ਪਹਿਲੇ ਦਿਨ 25 ਜੁਲਾਈ ਨੂੰ ਨਿਊਜ਼ੀਲੈਂਡ, 26 ਜੁਲਾਈ ਨੂੰ ਆਸਟਰੇਲੀਆ, 28 ਜੁਲਾਈ ਨੂੰ ਸਪੇਨ, 30 ਜੁਲਾਈ ਨੂੰ ਅਰਜਨਟੀਨਾ, 31 ਜੁਲਾਈ ਨੂੰ ਜਾਪਾਨ ਨਾਲ ਮੁਕਾਬਲਾ ਖੇਡਣ ਉਤਰੇਗੀ। ਮਹਿਲਾ ਵਰਗ ਵਿਚ ਭਾਰਤੀ ਟੀਮ 25 ਜੁਲਾਈ ਨੂੰ ਹਾਲੈਂਡ ਨਾਲ ਅਭਿਆਨ ਦੀ ਸ਼ੁਰੂਆਤ ਕਰੇਗੀ। ਉਸ ਤੋਂ ਬਾਅਦ 27 ਜੁਲਾਈ ਨੂੰ ਆਇਰਲੈਂਡ, 1 ਅਗਸਤ ਨੂੰ ਦੱਖਣੀ ਅਫਰੀਕਾ ਨਾਲ ਮੁਕਾਬਲਾ ਖੇਡੇਗੀ।