ਵਿਸ਼ਵ ਜੂਨੀਅਰ ਸਕੁਐਸ਼ ਟੀਮ ਚੈਂਪੀਅਨਸ਼ਿਪ : ਕੁਆਰਟਰ ਫਾਈਨਲ ''ਚ ਹਾਰੀਆਂ ਭਾਰਤੀ ਟੀਮਾਂ

Monday, Jul 22, 2024 - 05:58 PM (IST)

ਵਿਸ਼ਵ ਜੂਨੀਅਰ ਸਕੁਐਸ਼ ਟੀਮ ਚੈਂਪੀਅਨਸ਼ਿਪ : ਕੁਆਰਟਰ ਫਾਈਨਲ ''ਚ ਹਾਰੀਆਂ ਭਾਰਤੀ ਟੀਮਾਂ

ਨਵੀਂ ਦਿੱਲੀ, (ਭਾਸ਼ਾ) ਹਿਊਸਟਨ 'ਚ ਚੱਲ ਰਹੀ ਵਿਸ਼ਵ ਜੂਨੀਅਰ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਭਾਰਤ ਦੀ ਲੜਕੇ ਅਤੇ ਲੜਕੀਆਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਛੇਵਾਂ ਦਰਜਾ ਪ੍ਰਾਪਤ ਭਾਰਤੀ ਲੜਕਿਆਂ ਦੀ ਟੀਮ ਚੌਥਾ ਦਰਜਾ ਪ੍ਰਾਪਤ ਦੱਖਣੀ ਕੋਰੀਆ ਤੋਂ 1-2 ਨਾਲ ਹਾਰ ਗਈ ਜਦਕਿ ਲੜਕੀਆਂ ਦੀ ਟੀਮ ਤੀਜਾ ਦਰਜਾ ਪ੍ਰਾਪਤ ਮਲੇਸ਼ੀਆ ਤੋਂ ਉਸੇ ਫਰਕ ਨਾਲ ਹਾਰ ਗਈ। 

ਲੜਕਿਆਂ ਦੇ ਵਰਗ ਵਿੱਚ ਯੁਵਰਾਜ ਵਾਧਵਾਨੀ ਨੇ ਸੇਓਜਿਨ ਓਹ ਨੂੰ 3-2 ਨਾਲ ਹਰਾ ਕੇ ਭਾਰਤ ਨੂੰ ਜੇਤੂ ਸ਼ੁਰੂਆਤ ਦਿੱਤੀ ਪਰ ਪਿਛਲੇ ਹਫ਼ਤੇ ਵਿਅਕਤੀਗਤ ਕਾਂਸੀ ਦਾ ਤਗ਼ਮਾ ਜੇਤੂ ਸ਼ੌਰਿਆ ਬਾਵਾ ਨੂੰ ਚਾਰ ਨਜ਼ਦੀਕੀ ਗੇਮਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਜੂ ਯੰਗ ਨਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।  ਫੈਸਲਾਕੁੰਨ ਮੁਕਾਬਲੇ ਵਿੱਚ ਕੁਨ ਕਿਮ ਨੇ ਅਰਿਹੰਤ ਕੇਐਸ ਨੂੰ ਹਰਾ ਕੇ ਦੱਖਣੀ ਕੋਰੀਆ ਨੂੰ ਸੈਮੀਫਾਈਨਲ ਵਿੱਚ ਪਹੁੰਚਾਇਆ।

ਲੜਕੀਆਂ ਦੇ ਵਰਗ 'ਚ ਸ਼ਮੀਨਾ ਰਿਆਜ਼ ਨੇ ਵਿਟਨੀ ਵਿਲਸਨ ਤੋਂ ਹਾਰਨ ਤੋਂ ਬਾਅਦ, ਅਨਾਹਤ ਸਿੰਘ ਨੇ ਥਾਨੁਸਾ ਉਥਰਿਅਨ ਖਿਲਾਫ ਸਖਤ ਮੁਕਾਬਲੇ 'ਚ 3-2 ਨਾਲ ਜਿੱਤ ਦਰਜ ਕੀਤੀ ਪਰ ਫੈਸਲਾਕੁੰਨ ਮੁਕਾਬਲੇ 'ਚ ਨਿਰੂਪਮਾ ਦੂਬੇ ਨੂੰ ਡੋਇਸ ਯੇ ਸੈਨ ਲੀ ਤੋਂ ਪੰਜ ਗੇਮਾਂ ਦੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ।


author

Tarsem Singh

Content Editor

Related News