ਅੰਡਰ 16 ਕੁਆਲੀਫਾਇਰਸ ਲਈ ਭਾਰਤੀ ਟੀਮ ਨੇਪਾਲ ਪਹੁੰਚੀ

09/18/2017 7:02:25 PM

ਕਾਠਮਾਂਡੁ— ਏ.ਐੱਫ.ਸੀ. ਅੰਡਰ 16 ਕੁਆਲੀਫਾਇਰਸ 'ਚ ਹਿੱਸਾ ਲੈਣ ਲਈ 23 ਮੈਂਬਰੀ ਭਾਰਤੀ ਫੁੱਟਬਾਲ ਟੀਮ ਸੋਮਵਾਰ ਨੂੰ ਨੇਪਾਲ ਪੁਹੰਚ ਗਈ। ਟੂਰਨਾਮੈਂਟ 'ਚ ਭਾਰਤ ਨੂੰ ਮੇਜ਼ਬਾਨ ਨੇਪਾਲ, ਇਰਾਕ ਅਤੇ ਫਿਲਿਸਤੀਨ ਨਾਲ ਗਰੁੱਪ ਡੀ 'ਚ ਰੱਖਿਆ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 20 ਸਤੰਬਰ ਨੂੰ ਫਿਲਿਸਤੀਨ ਖਿਲਾਫ ਮੁਕਾਬਲੇ ਨਾਲ ਕਰੇਗਾ। ਟੀਮ ਦੇ ਮੁੱਖ ਕੋਚ ਬਿਬਿਆਨੋ ਫਰਨਾਡੀਜ਼ ਨੇ ਕਿਹਾ ਕਿ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਦਾ ਯੁਵਾ ਵਿਕਾਸ ਪ੍ਰੋਗਰਾਮ ਰਾਸ਼ਟਰੀ ਟੀਮ ਦਾ ਮਜ਼ਬੂਤ ਆਧਾਰ ਹੈ। ਜੇਕਰ ਤੁਸੀਂ ਦੇਖੋ ਤਾਂ ਟੀਮ ਦੇ ਲਗਭਗ 60 ਫੀਸਦੀ ਤੋਂ ਵੱਧ ਖਿਡਾਰੀ ਏ.ਆਈ.ਐੱਫ.ਐੱਫ. ਅਕਾਦਮੀ ਤੋਂ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਸਫਲਤਾ ਕਿਵੇਂ ਹਾਸਲ ਕੀਤੀ ਜਾਂਦੀ ਹੈ। ਕੋਚ ਨੇ ਕਿਹਾ ਕਿ ਮਿਸਰ ਅਤੇ ਕਤਰ ਖਿਲਾਫ ਅਸੀਂ ਚੰਗਾ ਖੇਡ ਦਿਖਾਇਆ ਹੈ। ਮੈਨੂੰ ਆਪਣੇ ਖਿਡਾਰੀਆਂ 'ਤੇ ਪੂਰਾ ਵਿਸ਼ਵਾਸ ਹੈ ਅਤੇ ਖਿਡਾਰੀ ਆਪਣਾ ਸਰਵਸ਼੍ਰੇਸ਼ਟ ਪ੍ਰਦਰਸ਼ਨ ਕਰਨਗੇ। ਪਿਛਲੇ ਕੁਝ ਸਾਲਾਂ ਤੋਂ ਮੈਂ ਦੇਖਿਆ ਹੈ ਕਿ ਟੀਮ ਦੇ ਜ਼ਿਆਦਾਤਰ ਖਿਡਾਰੀ ਸੀਨੀਅਰ ਟੀਮ 'ਚ ਖੇਡ ਰਹੇ ਹਨ।


Related News