ਭਾਰਤੀ ਟੀਮ ਸੁਦੀਰਮਨ ਕੱਪ ਫਾਈਲਨਸ 2023 ’ਚ ਹਿੱਸਾ ਲੈਣ ਲਈ ਚੀਨ ਰਵਾਨਾ
Friday, May 12, 2023 - 12:23 PM (IST)
ਨਵੀਂ ਦਿੱਲੀ (ਵਾਰਤਾ)- ਪੀ. ਵੀ. ਸਿੰਧੂ, ਕਿਦਾਂਬੀ ਸ਼੍ਰੀਕਾਂਤ ਅਤੇ ਐੱਚ. ਐੱਸ. ਪ੍ਰਣਯ ਵਰਗੇ ਟਾਪ ਪਲੇਅਰਜ਼ ਨਾਲ ਸਜੀ ਭਾਰਤੀ ਦੀ 23 ਮੈਂਬਰੀ ਬੈਡਮਿੰਟਨ ਟੀਮ 14 ਤੋਂ 21 ਮਈ ਤੱਕ ਹੋਣ ਵਾਲੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਸੁਦੀਰਮਨ ਕੱਪ ਫਾਈਲਨਸ-2023 ’ਚ ਹਿੱਸਾ ਲੈਣ ਲਈ ਚੀਨ ਦੇ ਸੁਝੋਉ ਰਵਾਨਾ ਹੋਈ। ਭਾਰਤੀ ਬੈਡਮਿੰਟਨ ਸੰਘ ਨੇ ਇਹ ਜਾਣਕਾਰੀ ਦਿੱਤੀ।
ਵਿਸ਼ਵ ਮਿਕਸਡ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦੇ ਰੂਪ ’ਚ ਵੀ ਪਛਾਣਿਆ ਜਾਣ ਵਾਲਾ ਸੁਦੀਰਮਨ ਕੱਪ ਇਕ ਇਸ ਤਰ੍ਹਾਂ ਦਾ ਟੂਰਨਾਮੈਂਟ ਹੈ, ਜਿੱਥੇ ਹਰ ਦੇਸ਼ ਦੇ ਬੈਡਮਿੰਟਨ ਖਿਡਾਰੀ ਆਪਣੀ ਟੀਮ ਦੀ ਜਿੱਤ ਲਈ ਇਕ ਡੂੰਘੀ ਲੜਾਈ ’ਚ ਮੁਕਾਬਲੇਬਾਜ਼ੀ ਕਰਦੇ ਹਨ। ਪਿਛਲੇ ਸਾਲ ਇਤਿਹਾਸਕ ਥਾਮਸ ਕੱਪ ਜਿੱਤ ਤੋਂ ਬਾਅਦ ਭਾਰਤ ਅੰਤਰਰਾਸ਼ਟਰੀ ਬੈਡਮਿੰਟਨ ’ਚ ਇਕ ਮਜ਼ਬੂਤ ਸ਼ਕਤੀ ਦੇ ਰੂਪ ’ਚ ਉਭਰਿਆ ਹੈ।
ਭਾਰਤੀ ਟੀਮ :
ਪੁਰਸ਼ ਸਿੰਗਲ : ਐੱਚ. ਐੱਸ. ਪ੍ਰਣਯ, ਕਿਦਾਂਬੀ ਸ਼੍ਰੀਕਾਂਤ। (ਰਿਜ਼ਰਵ : ਲਕਸ਼ ਸੇਨ)
ਮਹਿਲਾ ਸਿੰਗਲ : ਪੀ. ਵੀ. ਸਿੰਧੂ, ਅਨੁਪਮਾ ਉਪਾਧਿਆ। (ਰਿਜ਼ਰਵ : ਆਕਰਸ਼ੀ ਕਸ਼ਯਪ)
ਪੁਰਸ਼ ਡਬਲ : ਸਾਤਵਿਕਸਾਈਰਾਜ ਰੰਕੀਰੈੱਡੀ/ਚਿਰਾਗ ਸ਼ੈੱਟੀ, ਐੱਮ. ਆਰ. ਅਰਜੁਨ/ਧਰੁਵ ਕਪਿਲਾ।
ਮਹਿਲਾ ਡਬਲ : ਗਾਇਤਰੀ ਗੋਪੀਚੰਦ/ਤ੍ਰਿਸ਼ਾ ਜਾਲੀ, ਅਸ਼ਵਨੀ ਪੋਨੰਪਾ/ਤਨੀਸ਼ਾ ਕ੍ਰੈਸਟੋ।
ਮਿਕਸਡ ਡਬਲ : ਤਨੀਸ਼ਾ ਕ੍ਰਾਸਟੋ/ਸਾਈ ਪ੍ਰਤੀਕ।
