ਭਾਰਤੀ ਟੀਮ ਸਿਰਫ ਵਿਰਾਟ ''ਤੇ ਨਿਰਭਰ ਨਹੀਂ : ਸ਼ਾਸਤਰੀ

Friday, Apr 19, 2019 - 01:54 AM (IST)

ਭਾਰਤੀ ਟੀਮ ਸਿਰਫ ਵਿਰਾਟ ''ਤੇ ਨਿਰਭਰ ਨਹੀਂ : ਸ਼ਾਸਤਰੀ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਵਿਸ਼ਵ ਕੱਪ ਜਿੱਤਣ ਲਈ ਕਪਤਾਨ ਵਿਰਾਟ ਕੋਹਲੀ 'ਤੇ ਜ਼ਿਆਦਾਤਰ ਨਿਰਭਰਤਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਪ੍ਰਦਰਸ਼ਨ ਤੋਂ ਸਪੱਸ਼ਟ ਹੈ ਕਿ ਟੀਮ ਕਿਸੇ ਇਕ ਖਿਡਾਰੀ 'ਤੇ ਨਿਰਭਰ ਨਹੀਂ ਰਹੀ ਹੈ। ਸ਼ਾਸਤਰੀ ਨੇ ਕਿਹਾ ਕਿ ਭਾਰਤੀ ਟੀਮ ਨੂੰ ਅੱਗੇ ਲਿਜਾਣ ਲਈ ਇਕੱਲੇ ਵਿਰਾਟ 'ਤੇ ਦਬਾਅ ਨਹੀਂ ਹੈ। ਉਸ ਨੇ ਕਿਹਾ, ''ਜੇਕਰ ਤੁਸੀਂ ਪਿਛਲੇ 5 ਸਾਲਾਂ ਨੂੰ ਦੇਖੋ ਤਾਂ ਟੀਮ ਇੰਡੀਆ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਹਮੇਸ਼ਾ ਚੋਟੀ ਦੇ ਦੋ ਜਾਂ ਤਿੰਨ ਸਥਾਨਾਂ ਵਿਚ ਰਹੀ ਹੈ। ਪਿਛਲੇ ਪੰਜ ਸਾਲਾਂ ਵਿਚ ਸਾਡੀ ਟੀਮ ਨੰਬਰ ਇਕ ਟੈਸਟ ਟੀਮ ਬਣੀ ਅਤੇ ਟੀ-20 ਵਿਚ ਟਾਪ-3 ਵਿਚ ਰਹੀ। ਇਸ ਸਥਾਨ ਤਕ ਪੁਹੰਚਣ ਲਈ ਤੁਸੀਂ ਕਿਸੇ ਇਕ ਖਿਡਾਰੀ 'ਤੇ ਨਿਰਭਰ ਨਹੀਂ ਰਹਿ ਸਕਦੇ।''
ਸ਼ਾਸਤਰੀ ਨੇ ਨਾਲ ਹੀ ਵਿਸ਼ਵ ਕੱਪ ਵਿਚ 15 ਮੈਂਬਰੀ ਦੀ ਬਜਾਏ 16 ਮੈਂਬਰੀ ਟੀਮ ਹੋਣ ਦੀ ਵੀ ਵਕਾਲਤ ਕੀਤੀ। ਉਸ ਨੇ ਟੀਮ ਚੋਣ ਨੂੰ ਲੈ ਕੇ ਕਿਹਾ, ''ਮੈਂ ਕਦੇ ਵੀ ਚੋਣ ਵਿਚ ਦਖਲ ਨਹੀਂ ਦਿੰਦਾ। ਜੇਕਰ ਮੇਰੀ ਕੋਈ ਸੋਚ ਹੁੰਦੀ ਤਾਂ ਅਸੀਂ ਕਪਤਾਨ ਨੂੰ ਦੱਸਦੇ ਹਾਂ। ਜਦੋਂ ਤੁਹਾਨੂੰ 15 ਖਿਡਾਰੀਆਂ ਨੂੰ ਹੀ ਚੁਣਨਾ ਹੈ ਤਾਂ ਕਿਸੇ ਨੂੰ ਬਾਹਰ ਤਾਂ ਕਰਨਾ ਪਵੇਗਾ। ਇਹ ਮੰਦਭਾਗਾ ਹੈ। ਮੈਂ ਤਾਂ 16 ਖਿਡਾਰੀਆਂ ਦੀ ਚੋਣ ਕਰਦਾ ਹਾਂ। ਅਸੀਂ ਇਹ ਕਾਫੀ ਪਹਿਲਾਂ ਆਈ. ਸੀ. ਸੀ. ਨੂੰ ਵੀ ਕਿਹਾ ਸੀ ਕਿ 15 ਦੀ ਬਜਾਏ 16 ਮੈਂਬਰੀ ਟੀਮ ਹੋਣੀ ਚਾਹੀਦੀ ਹੈ।''


author

Gurdeep Singh

Content Editor

Related News