ਵੈਸਟਇੰਡੀਜ਼ ਖ਼ਿਲਾਫ਼ ਵਨ-ਡੇ ਸੀਰੀਜ਼ ਲਈ ਅਹਿਮਦਾਬਾਦ ਪੁੱਜੀ ਭਾਰਤੀ ਟੀਮ

Tuesday, Feb 01, 2022 - 10:05 AM (IST)

ਵੈਸਟਇੰਡੀਜ਼ ਖ਼ਿਲਾਫ਼ ਵਨ-ਡੇ ਸੀਰੀਜ਼ ਲਈ ਅਹਿਮਦਾਬਾਦ ਪੁੱਜੀ ਭਾਰਤੀ ਟੀਮ

ਅਹਿਮਦਾਬਾਦ- ਭਾਰਤੀ ਕ੍ਰਿਕਟ ਟੀਮ ਦੇ ਮੈਂਬਰ 6 ਫਰਵਰੀ ਤੋਂ ਵੈਸਟਇੰਡੀਜ਼ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਇਥੇ ਪਹੁੰਚ ਗਏ ਹਨ। ਸਾਰੇ ਖਿਡਾਰੀਆਂ ਨੇ ਐਤਵਾਰ ਤੇ ਸੋਮਵਾਰ ਦੇ ਦਰਮਿਆਨ ਬਾਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ’ਚ ਪ੍ਰਵੇਸ਼ ਕੀਤਾ।

ਇਹ ਵੀ ਪੜ੍ਹੋ : ਹਰਭਜਨ ਸਿੰਘ ਦਾ ਵੱਡਾ ਬਿਆਨ- ਮੈਂ ਟੀਮ ਇੰਡੀਆ ਦਾ ਕਪਤਾਨ ਬਣਨ 'ਚ ਸੀ ਸਮਰਥ ਪਰ ਇਹ ਸੀ ਵੱਡਾ ਅੜਿੱਕਾ

ਬੀਸੀਸੀਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਤਿੰਨ ਦਿਨ ਤਕ ਇਕਾਂਤਵਾਸ ’ਚ ਰਹਿਣਗੇ। ਰੋਹਿਤ ਸ਼ਰਮਾ ਪਹਿਲੀ ਵਾਰ ਭਾਰਤ ਲਈ ਸੀਮਤ ਓਵਰਾਂ ਦੀ ਸੀਰੀਜ਼ 'ਚਟੀਮ ਦੇ ਨਿਯਮਤ ਕਪਤਾਨ ਦੇ ਰੂਪ ’ਚ ਉਤਰਨਗੇ। ਉਹ ਪੈਰ ਦੀਆਂ ਮਾਸਪੇਸ਼ੀਆਂ ’ਚ ਸੱਟ ਕਾਰਨ ਦੱਖਣੀ ਅਫਰੀਕਾ ਨਹੀਂ ਜਾ ਸਕੇ ਸੀ। ਸਪਿਨਰ ਕੁਲਦੀਪ ਯਾਦਵ ਦੀ ਟੀਮ ’ਚ ਵਾਪਸੀ ਹੋਈ, ਜਦੋਂਕਿ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਪਹਿਲੀ ਵਾਰ ਟੀਮ ’ਚ ਥਾਂ ਮਿਲੀ ਹੈ। ਕੋਵਿਡ-19 ਦੇ ਜੋਖਮ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਤਿੰਨ ਵਨਡੇ ਤੇ ਇੰਨੇ ਹੀ ਟੀ-20 ਮੈਚਾਂ ਦੇ ਆਯੋਜਨ ਸਥੱਲ ਦੀ ਗਿਣਤੀ ਘਟਾ ਕੇ ਦੋ ਕਰ ਦਿੱਤੀ ਹੈ। ਤਿੰਨੋਂ ਟੀ-20 ਕੋਲਕਾਤਾ ’ਚ ਖੇਡੇ ਜਾਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News