ਸੈਫ ਅੰਡਰ 16 ਮਹਿਲਾ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

Monday, Feb 26, 2024 - 05:47 PM (IST)

ਸੈਫ ਅੰਡਰ 16 ਮਹਿਲਾ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ— ਮੁੱਖ ਕੋਚ ਬਿਬੀ ਥਾਮਸ ਮੁਤਾਹ ਨੇ ਸੋਮਵਾਰ ਨੂੰ ਨੇਪਾਲ 'ਚ 1 ਤੋਂ 10 ਮਾਰਚ ਤੱਕ ਹੋਣ ਵਾਲੀ ਸੈਫ ਅੰਡਰ-16 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਲਈ 23 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ। ਭਾਰਤ ਨੇ 2018 ਅਤੇ 2019 'ਚ ਅੰਡਰ-15 ਫਾਰਮੈਟ ਜਿੱਤਿਆ ਸੀ। ਦੋਵੇਂ ਵਾਰ ਭਾਰਤ ਨੇ ਫਾਈਨਲ ਵਿੱਚ ਬੰਗਲਾਦੇਸ਼ ਨੂੰ ਹਰਾਇਆ ਸੀ।

ਪਹਿਲੀ ਵਾਰ ਇਹ ਟੂਰਨਾਮੈਂਟ ਅੰਡਰ 16 ਫਾਰਮੈਟ ਵਿੱਚ ਖੇਡਿਆ ਜਾ ਰਿਹਾ ਹੈ। ਫਾਈਨਲ ਟੀਮ ਦੀ ਚੋਣ ਗੋਆ ਵਿੱਚ ਅਭਿਆਸ ਕਰ ਰਹੇ ਸੰਭਾਵੀ ਖਿਡਾਰੀਆਂ ਵਿੱਚੋਂ ਕੀਤੀ ਗਈ ਸੀ। ਭਾਰਤੀ ਟੀਮ ਮੰਗਲਵਾਰ ਨੂੰ ਨੇਪਾਲ ਲਈ ਰਵਾਨਾ ਹੋਵੇਗੀ। ਇਸ ਨੇ 1 ਮਾਰਚ ਨੂੰ ਭੂਟਾਨ, 5 ਮਾਰਚ ਨੂੰ ਬੰਗਲਾਦੇਸ਼ ਅਤੇ 7 ਮਾਰਚ ਨੂੰ ਨੇਪਾਲ ਨਾਲ ਖੇਡਣਾ ਹੈ। ਰਾਊਂਡ ਰੌਬਿਨ ਪੜਾਅ ਦੀਆਂ ਚੋਟੀ ਦੀਆਂ ਦੋ ਟੀਮਾਂ ਫਾਈਨਲ ਖੇਡਣਗੀਆਂ। ਸਾਰੇ ਮੈਚ ਲਲਿਤਪੁਰ ਵਿੱਚ ਖੇਡੇ ਜਾਣਗੇ।

ਭਾਰਤੀ ਟੀਮ:

ਗੋਲਕੀਪਰ : ਕੇਟੀ ਦੇਵੀ, ਮੁੰਨੀ, ਸੂਰਜਮੁਨੀ ਕੁਮਾਰੀ
ਡਿਫੈਂਡਰ : ਅੰਮ੍ਰਿਤਾ ਘੋਸ਼, ਬੋਨੀਫਿਲਾ ਸ਼ੁਲਾਈ, ਦਿਵਾਨੀ ਲਿੰਡਾ, ਐਲਿਜ਼ਾਬੇਥ ਲਾਕੜਾ, ਗੌਰੀ, ਰਿਆਨਾ ਲਿਜ਼ ਜੈਕਬ, ਰੂਪਸ਼੍ਰੀ ਮੁੰਡਾ, ਐਸ ਅਲੇਨਾ ਦੇਵੀ।
ਮਿਡਫੀਲਡਰ : ਅਨੀਤਾ ਡੰਗਡੁੰਗ, ਅਨੁਸ਼ਕਾ ਕੁਮਾਰੀ, ਅਨਵਿਤਾ ਰਘੁਰਾਮਨ, ਐੱਚ ਯਸ਼ਿਕਾ, ਐੱਲ ਨੀਰਾ ਚਾਨੂ, ਰਿਤੂ ਬੁਡਾਈਕ, ਸ਼ਵੇਤਾ ਰਾਣੀ, ਟੀ ਮੋਨੀ ਬਾਸਕੇ।
ਫਾਰਵਰਡ : ਗੁਰਲੀਨ ਕੌਰ, ਗੁਰਨਾਜ਼ ਕੌਰ, ਨੇਹਾ ਸਾਜੀ, ਪਰਲ ਫਰਨਾਂਡੀਜ਼


author

Tarsem Singh

Content Editor

Related News