ਸੈਫ ਅੰਡਰ-18 ਮਹਿਲਾ ਚੈਂਪੀਅਨਸ਼ਿਪ ਦੇ ਲਈ ਭਾਰਤੀ ਟੀਮ ਦਾ ਐਲਾਨ

Sunday, Mar 13, 2022 - 10:57 AM (IST)

ਸੈਫ ਅੰਡਰ-18 ਮਹਿਲਾ ਚੈਂਪੀਅਨਸ਼ਿਪ ਦੇ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ- ਭਾਰਤ ਨੇ 15 ਤੋਂ 25 ਮਾਰਚ ਤਕ ਜਮਸ਼ੇਦਪੁਰ 'ਚ ਹੋਣ ਵਾਲੇ ਸੈਫ ਅੰਡਰ 18 ਮਹਿਲਾ ਫੁੱਟਬਾਲ ਟੂਰਨਾਮੈਂਟ ਦੇ ਲਈ ਸ਼ਨੀਵਾਰ ਨੂੰ 22 ਮੈਂਬਰੀ ਟੀਮ ਦਾ ਐਲਾਨ ਕੀਤਾ। ਭਾਰਤ ਦੇ ਮੁੱਖ ਕੋਚ ਥਾਮਸ ਡੇਨੇਰਬੀ ਨੇ ਕਿਹਾ ਕਿ ਚੁਣੀਆਂ ਗਈਆਂ ਲੜਕੀਆਂ ਦਾ ਭਵਿੱਖ ਭਾਰਤੀ ਫੁੱਟਬਾਲ 'ਚ ਰੌਸ਼ਨ. ਹੈ। ਸੀਨੀਅਰ ਟੀਮ ਦੇ ਕੋਚ ਰਹੇ ਚੁੱਕੇ 62 ਸਾਲਾ ਡੇਨੇਰਬੀ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਇੰਨੀ ਘੱਟ ਉਮਰ 'ਚ ਉਨ੍ਹਾਂ ਨੂੰ ਫੁੱਟਬਾਲ ਦੀ ਕਾਫੀ ਜਾਣਕਾਰੀ ਹੈ। ਹੁਣ ਉਨ੍ਹਾਂ ਨੂੰ ਨਿਯਮਿਤ ਆਧਾਰ 'ਤੇ ਅਭਿਆਸ ਦੀ ਲੋੜ ਹੈ।

ਇਹ ਵੀ ਪੜ੍ਹੋ : ਤੂਰ, ਸ਼੍ਰੀਸ਼ੰਕਰ ਤੇ ਦੁਤੀ ਵਿਸ਼ਵ ਐਥਲੈਟਿਕਸ ਇੰਡੋਰ ਚੈਂਪੀਅਨਸ਼ਿਪ 'ਚ ਲੈਣਗੇ ਹਿੱਸਾ

ਸਵੀਡਨ ਦੀ ਮਹਿਲਾ ਟੀਮ ਨੂੰ ਓਲੰਪਿਕ ਕੁਆਰਟਰ ਫਾਈਨਲ 'ਚ ਤੇ ਨਾਈਜੀਰੀਆ ਨੂੰ ਫੀਫਾ ਮਹਿਲਾ ਵਿਸ਼ਵ ਕੱਪ 2019 'ਚ ਲੈ ਜਾਣ ਵਾਲੇ ਡੇਨੇਰਬੀ ਨੇ ਕਿਹਾ ਕਿ ਮੈਂ ਬਹੁਤ ਖਿਡਾਰੀਆਂ ਨੂੰ ਦੇਖਿਆ ਹੈ ਜੋ 15-16 ਸਾਲ ਦੀ ਉਮਰ 'ਚ ਕਾਫੀ ਪ੍ਰਤਿਭਾਸ਼ਾਲੀ ਹੁੰਦੇ ਹਨ ਪਰ ਬਾਅਦ 'ਚ ਗ਼ਾਇਬ ਹੋ ਜਾਂਦੇ ਹਨ। ਜਦਕਿ ਔਸਤ ਪ੍ਰਤਿਭਾ ਵਾਲੇ ਬਹੁਤ ਅੱਗੇ ਵਧ ਜਾਂਦੇ ਹਨ। ਇਸ ਲਈ ਅਭਿਆਸ ਕਰਦੇ ਰਹਿਣਾ ਜ਼ਰੂਰੀ ਹੈ। ਭਾਰਤ ਨੂੰ 15 ਮਾਰਚ ਨੂੰ ਨੇਪਾਲ ਨਾਲ, 19 ਮਾਰਚ ਨੂੰ ਬੰਗਲਾਦੇਸ਼, 21 ਮਾਰਚ ਨੂੰ ਫਿਰ ਨੇਪਾਲ ਤੇ 25 ਮਾਰਚ ਨੂੰ ਬੰਗਲਾਦੇਸ਼ ਨਾਲ ਖੇਡਣਾ ਹੈ।

ਇਹ ਵੀ ਪੜ੍ਹੋ : ਮਹਿਲਾ ਵਿਸ਼ਵ ਕੱਪ ’ਚ ਝੂਲਨ ਗੋਸਵਾਮੀ ਦਾ ਵੱਡਾ ਧਮਾਕਾ, ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਬਣੀ ਗੇਂਦਬਾਜ਼

ਟੀਮ :
ਗੋਲਕੀਪਰ : ਹੇਮਪ੍ਰਿਆ, ਸੇਰਮ , ਮੇਲੋਡੀ ਚਾਨੂ ਕੇਸ਼ਾਮ, ਐਡਰਿਜਾ ਸਾਰਖੇਲ
ਡਿਫੈਂਡਰ : ਐਸਟਮ ਓਰੋਨ, ਨਿਸ਼ਾ, ਰਿਤੂ ਦੇਵੀ, ਪੂਰਣਿਮਾ ਕੁਮਾਰੀ, ਨਕੀਤਾ, ਕਾਜਲ, ਵਰਸ਼ਿਕਾ
ਮਿਡਫੀਲਡਰ : ਸ਼ਿਲਕੀ ਦੇਵੀ, ਪੂਨਮ, ਸ਼ੁਭਾਂਗੀ ਸਿੰਘ, ਪ੍ਰਿਅੰਕਾ ਸੁਜੀਸ਼, ਮਾਰਟਿਨਾ ਥੋਕਚੋਮ, ਬਬੀਨਾ ਦੇਵੀ, ਨੀਤੂ ਲਿੰਡਾ।
ਫਾਰਵਰਡ : ਨੈਤਾ ਕੁਮਾਰੀ, ਰਜੀਆ ਦੇਵੀ, ਅਮੀਸ਼ਾ ਬਾਕਸਲਾ, ਸੁਨੀਤਾ ਮੁੰਡਾ, ਲਿੰਡਾ ਕੋਮ ਸੇਰਸੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News