ਆਸਟਰੇਲੀਆ ’ਚ ਟੀਮ ਇੰਡੀਆ ਦੇ ਨਾਂ ’ਤੇ ਹੋਈ ਠੱਗੀ, ਦੋਸ਼ੀ ਪੈਸੇ ਲੈ ਕੇ ਫ਼ਰਾਰ

Tuesday, Jan 05, 2021 - 11:30 AM (IST)

ਆਸਟਰੇਲੀਆ ’ਚ ਟੀਮ ਇੰਡੀਆ ਦੇ ਨਾਂ ’ਤੇ ਹੋਈ ਠੱਗੀ, ਦੋਸ਼ੀ ਪੈਸੇ ਲੈ ਕੇ ਫ਼ਰਾਰ

ਸਪੋਰਟਸ ਡੈਸਕ— ਆਸਟਰੇਲੀਆ ਤੇ ਭਾਰਤ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਸਿਡਨੀ ਦੇ ਮੈਦਾਨ ’ਤੇ ਖੇਡਿਆ ਜਾਣਾ ਹੈ। ਪਰ ਤੀਜੇ ਟੈਸਟ ਮੈਚ ਤੋਂ ਪਹਿਲਾਂ ਕਈ ਵਿਵਾਦ ਭਾਰਤੀ ਟੀਮ ਦਾ ਪਿੱਛਾ ਨਹੀਂ ਛੱਡ ਰਹੇ ਤੇ ਝੂਠੀਆਂ ਅਫ਼ਵਾਹਾਂ ਵੀ ਫ਼ੈਲਾਈਆਂ ਜਾ ਰਹੀਆਂ ਹਨ। ਆਸਟਰੇਲੀਆਈ ਮੀਡੀਆ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਸਿਡਨੀ ’ਚ ਇਕ ਠੱਗ ਨੇ ਭਾਰਤੀ ਟੀਮ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕੀਤੀ ਹੈ ਤੇ ਉਹ ਖਿਡਾਰੀਆਂ ਨੂੰ ਬਦਨਾਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਗਰਭ ਅਵਸਥਾ ਦੇ ਆਖ਼ਰੀ ਦਿਨਾਂ ’ਚ ਜਿੰਮ ’ਚ ‘ਵਰਕਆਊਟ’ ਕਰਦੀ ਦਿਖੀ ਅਨੁਸ਼ਕਾ, ਵੇਖੋ ਵੀਡੀਓ

ਦਰਅਸਲ ਆਸਟਰੇਲੀਆ ਦੀ ਅਖ਼ਬਾਰ ’ਚ ਛਪੀ ਇਕ ਰਿਪੋਰਟ ਮੁਤਾਬਕ ਸਿਡਨੀ ’ਚ ਖੇਡੇ ਗਏ ਵਨ-ਡੇ ਮੈਚ ਦੇ ਦੌਰਾਨ ਕਿਸੇ ਸ਼ਖਸ ਨੇ ਇਸ਼ਤਿਹਾਰ ਛਾਪਿਆ ਜਿਸ ’ਚ ਲਿਖਿਆ ਸੀ ਕਿ ਉਹ ਭਾਰਤੀ ਟੀਮ ਦੇ ਨਾਲ ਡਿਨਰ ਕਰਾਉਣ ਦਾ ਵਾਅਦਾ ਕਰਦਾ ਹੈ। ਇਸ ਇਸ਼ਤਿਹਾਰ ’ਚ ਸਿਡਨੀ ਦੇ ਇਕ ਮਸ਼ਹੂਰ ਰੈਸਟੋਰੈਂਟ ਦਾ ਨਾਂ ਵੀ ਛਪਿਆ ਹੋਇਆ ਹੈ। ਰਿਪੋਰਟਸ ਮੁਤਾਬਕ 200 ਤੋਂ ਜ਼ਿਆਦਾ ਲੋਕਾਂ ਨੇ ਇਹ ਟਿਕਟ ਖਰੀਦੇ ਤੇ ਇਕ ਟਿਕਟ ਦੀ ਕੀਮਤ 40 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। 

PunjabKesariਦੱਸਿਆ ਜਾ ਰਿਹਾ ਹੈ ਕਿ ਇਸ ਇਸ਼ਤਿਹਾਰ ਦੇ ਬਾਅਦ ਉਸ ਸ਼ਖਸ ਨੂੰ ਕਈ ਲੋਕਾਂ ਨੇ ਪੈਸੇ ਦਿੱਤੇ। ਪੈਸੇ ਮਿਲਣ ਦੇ ਬਾਅਦ ਦੋਸ਼ੀ ਫ਼ਰਾਰ ਹੋ ਗਿਆ ਹੈ। ਹੁਣ ਇਸ ਮਾਮਲੇ ’ਚ ਜਿਸ ਰੈਸਟੋਰੈਂਟ ਦਾ ਨਾਂ ਲਿਖਿਆ ਹੈ ਉਸ ਨੂੰ ਇਹ ਡਰ ਪਰੇਸ਼ਾਨ ਕਰ ਰਿਹਾ ਹੈ ਕਿ ਹੁਣ ਲੋਕ ਉਸ ਤੋਂ ਪੈਸੇ ਮੰਗਣਗੇ। ਇਸ ਮਾਮਲੇ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਤੇ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : IND vs AUS : ਕੋਰੋਨਾ ਕਾਰਨ ਸਿਰਫ਼ 25% ਹੀ ਦਰਸ਼ਕ ਸਿਡਨੀ ਕ੍ਰਿਕਟ ਸਟੇਡੀਅਮ ’ਚ ਦੇਖ ਸਕਣਗੇ ਮੈਚ

ਜ਼ਿਕਰਯੋਗ ਹੈ ਕਿ ਆਸਟਰੇਲੀਆ ਤੇ ਭਾਰਤ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਸਿਡਨੀ ਦੇ ਮੈਦਾਨ ’ਤੇ ਖੇਡਿਆ ਜਾਣਾ ਹੈ। ਸੀਰੀਜ਼ 1-1 ਨਾਲ ਬਰਾਬਰ ਹੈ ਤੇ ਇਹ ਮੈਚ ਦੋਵੇਂ ਹੀ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀਆਂ ਦਾ ਕੋਰੋਨਾ ਟੈਸਟ ਹੋਇਆ ਜਿਸ ’ਚ ਸਾਰੇ ਖਿਡਾਰੀਆਂ ਦੀ ਰਿਪੋਰਟ ਨੈਗਟਿਵ ਆਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News