ਪਿਛਲੇ ਖ਼ਰਾਬ ਸੈਸ਼ਨ ਨੂੰ ਭੁਲਾ ਕੇ ਓਡੀਸ਼ਾ ਅਤੇ ਹੈਦਰਾਬਾਦ ਕਰਨਾ ਚਾਹੁਣਗੀਆਂ ਨਵੀਂ ਸ਼ੁਰੂਆਤ

11/22/2020 7:28:37 PM

ਬੇਮਬੋਲੀਮ— ਓਡੀਸ਼ਾ ਐੱਫ਼ ਸੀ. ਅਤੇ ਹੈਦਰਾਬਾਦ ਐੱਫ਼. ਸੀ. ਦੀਆਂ ਟੀਮਾਂ ਜਦੋਂ ਸੋਮਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ 'ਚ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦੀਆਂ ਨਿਗ਼ਾਹਾਂ ਪਿਛਲੇ ਖ਼ਰਾਬ ਸੈਸ਼ਨ ਨੂੰ ਭੁਲਾ ਕੇ ਨਵੀਂ ਸ਼ੁਰੂਆਤ 'ਤੇ ਹੋਣਗੀਆਂ। ਹੈਦਰਾਬਾਦ ਨੂੰ ਪਿਛਲੇ ਸੈਸ਼ਨ 'ਚ 12 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ 'ਚ ਉਸ ਨੇ 39 ਗੋਲ ਖਾਧੇ ਸਨ। ਦੂਜੇ ਪਾਸੇ ਓਡੀਸ਼ਾ ਨੇ ਵੀ 31 ਗੋਲ ਖਾਧੇ ਸਨ। 

ਇਹ ਵੀ ਪੜ੍ਹੋ : ਫ਼ਰਵਰੀ 2021 'ਚ ਹੋਵੇਗਾ ਫ਼ੀਫ਼ਾ ਕਲੱਬ ਵਰਲਡ ਕੱਪ

ਓਡੀਸ਼ਾ ਦੇ ਕੋਚ ਸਟੁਅਰਟ ਬੈਕਸਟਰ ਲਈ ਇਹ ਅੰਕੜੇ ਸਿਰਫ਼ ਅੰਕ ਹਨ। ਉਨ੍ਹਾਂ ਕਿਹਾ, ''ਇਹ ਇਤਿਹਾਸ ਹੈ ਅਤੇ ਇਸ ਨਾਲ ਕਿਸੇ ਨੂੰ ਵੀ ਮਦਦ ਨਹੀਂ ਮਿਲੇਗੀ। ਹੁਣ ਸਾਡੇ ਕੋਲ ਦੋ ਨਵੀਆਂ ਟੀਮਾਂ ਹਨ। ਉਨ੍ਹਾਂ ਦੇ ਕੁਝ ਖਿਡਾਰੀ ਨਵੇਂ ਹਨ ਤੇ ਸਾਡੇ ਕੋਲ ਵੀ ਨਵੇਂ ਖਿਡਾਰੀ ਹਨ। ਇਸ ਲਈ ਚੀਜ਼ਾਂ ਦੋਵੇਂ ਪਾਸੇ ਹੀ ਬਦਲੀਆਂ ਹਨ। ਅਸੀਂ ਇਕ ਨਵੀਂ ਹੈਦਰਾਬਾਦ ਟੀਮ ਖ਼ਿਲਾਫ਼ ਖੇਡਾਂਗੇ।'' ਇੰਗਲਿਸ਼ ਕੋਚ ਨੇ ਦੁਹਰਾਇਆ ਕਿ ਮੈਚ ਦੇ ਲਈ ਉਨ੍ਹਾਂ ਦੀ ਯੋਜਨਾ ਕੋਈ ਨਿੱਜੀ ਖਿਡਾਰੀ ਤੇ ਨਿਰਭਰ ਰਹਿਣ ਦੀ ਨਹੀਂ ਹੈ। ਵਿਰੋਧੀ ਟੀਮ ਦੇ ਨਵੇਂ ਕੋਚ ਮੈਨੁਅਲ ਮਾਰਕਵੇਜ ਰੋਕਾ ਚੰਗੀ ਸ਼ੁਰੂਆਤ ਕਰਨਾ ਚਾਹੁਣਗੇ, ਉਨ੍ਹਾਂ ਕਿਹਾ, ''ਪਹਿਲਾ ਮੈਚ ਜਿੱਤਣਾ ਅਹਿਮ ਹੈ।''


Tarsem Singh

Content Editor

Related News