ਭਾਰਤੀ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

Monday, Sep 04, 2023 - 11:20 AM (IST)

ਭਾਰਤੀ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਮੁੰਬਈ- ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਸੰਜਨਾ ਅਤੇ ਬੁਮਰਾਹ ਦਾ ਇਹ ਪਹਿਲਾ ਬੱਚਾ ਹੈ। ਜਸਪ੍ਰੀਤ ਬੁਮਰਾਹ ਨੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਕੇ ਆਪਣੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ ਹੈ। ਉਸਨੇ ਇਹ ਵੀ ਦੱਸਿਆ ਕਿ ਉਸਦੇ ਪੁੱਤਰ ਦਾ ਨਾਮ ਅੰਗਦ ਰੱਖਿਆ ਗਿਆ ਹੈ। ਬੁਮਰਾਹ ਫਿਲਹਾਲ ਮੁੰਬਈ 'ਚ ਹਨ ਅਤੇ ਨੇਪਾਲ ਖਿਲਾਫ ਮੈਚ 'ਚ ਨਹੀਂ ਖੇਡਣਗੇ। ਪਾਕਿਸਤਾਨ ਦੇ ਖਿਲਾਫ ਮੈਚ ਤੋਂ ਬਾਅਦ ਉਹ ਸ਼੍ਰੀਲੰਕਾ ਤੋਂ ਵਾਪਸ ਭਾਰਤ ਆਇਆ ਸੀ। ਹੁਣ ਉਹ ਏਸ਼ੀਆ ਕੱਪ 'ਚ ਸੁਪਰ ਫੋਰ ਦੇ ਮੈਚਾਂ ਲਈ ਸ਼੍ਰੀਲੰਕਾ ਵਾਪਸ ਜਾਵੇਗਾ।

PunjabKesari

ਇਹ ਵੀ ਪੜ੍ਹੋ: ਕੀ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਵੇਖ ਕੇ ਘਰੇਲੂ ਨੁਸਖਿਆਂ ਦੀ ਕਰਦੇ ਹੋ ਵਰਤੋਂ? ਤਾਂ ਪੜ੍ਹੋ ਇਹ ਖ਼ਬਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News