ਸਨੂਕਰ : ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਪੱਕਾ ਕੀਤਾ ਤਮਗਾ

06/28/2019 5:08:37 PM

ਦੋਹਾ : ਹਾਲ ਹੀ 'ਚ ਏਸ਼ੀਆਈ ਚੈਂਪੀਅਨ ਬਣੇ ਪੰਕਜ ਅਡਵਾਨੀ, ਲਕਸ਼ਮਣ ਰਾਵਤ ਤੇ ਆਦਿਤਿਆ ਮਹਿਤਾ ਦੀ ਭਾਰਤੀ ਟੀਮ ਨੇ ਇੱਥੇ ਪਾਕਿਸਤਾਨ 'ਤੇ ਜਿੱਤ ਨਾਲ ਏਸ਼ੀਆਈ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਦਾਖਲ ਕਰ ਲਿਆ। ਟਾਪ ਦੇ ਦੋ ਖਿਡਾਰੀਆਂ ਪੰਕਜ ਅਤੇ ਲਕਸ਼ਮਣ ਦੇ ਫ਼ਾਰਮ ਨੂੰ ਵੇਖਦੇ ਹੋਏ ਟੂਰਨਾਮੈਂਟ 'ਚ ਅਜੇ ਤੱਕ ਸਾਰੇ ਮੈਚ ਖੇਡਣ ਲਈ ਚੁੱਣਿਆ ਗਿਆ। ਕੁਆਰਟਰਫਾਈਨਲ 'ਚ ਭਾਰਤ ਦਾ ਸਾਹਮਣਾ ਪਾਕਿਸਤਾਨੀ ਟੀਮ ਨਾਲ ਸੀ ਜਿਸ 'ਚੋਂ ਮੁਹੰਮਦ ਬਿਲਾਲ ਤੇ ਅਸਜਦ ਇਕਬਾਲ ਸ਼ਾਮਲ ਸਨ।

ਗਰੁਪ ਪੜਾਅ 'ਚ ਮਜਬੂਤ ਪ੍ਰਦਰਸ਼ਨ ਦੇ ਆਧਾਰ 'ਤੇ ਭਾਰਤ ਨੂੰ ਸਿੱਧੇ ਕੁਆਰਟਰਫਾਈਨਲ 'ਚ ਐਂਟਰੀ ਮਿਲੀ ਸੀ ਜਦ ਕਿ ਪਾਕਿਸਤਾਨ ਨੇ ਕਤਰ 'ਤੇ 3-1 ਦੀ ਜਿੱਤ ਨਾਲ ਆਖਰੀ ਅੱਠਵਾਂ ਸਥਾਨ ਹਾਸਲ ਕੀਤਾ ਸੀ। 21 ਵਾਰ ਦੇ ਵਿਸ਼ਵ ਚੈਂਪੀਅਨ ਪੰਕਜ ਨੇ ਬਿਲਾਲ ਨੂੰ ਇਕ ਵੀ ਅੰਕ ਹਾਸਲ ਨਹੀਂ ਕਰਨ ਦਿੱਤਾ ਤੇ ਬੈਸਟ ਆਫ ਫਾਇਵ ਮੈਚਾਂ ਦੇ ਮੁਕਾਬਲੇ 'ਚ ਭਾਰਤ 1-0 ਤੋਂ ਅੱਗੇ ਹੋ ਗਿਆ। ਦੂਜਾ ਮੈਚ ਵੀ ਸਿੰਗਲ ਸੀ ਜਿਸ 'ਚ ਲਕਸ਼ਮਣ ਨੇ ਸੰਜਮ ਨਾਲ ਖੇਡਦੇ ਹੋਏ ਅਸਾਨ ਜਿੱਤ ਹਾਸਲ ਕੀਤੀ। ਡਬਲ ਮੁਕਾਬਲਾ ਵੀ ਅਸਾਨੀ ਨਾਲ ਭਾਰਤ ਦੇ ਖਾਤੇ 'ਚ ਚੱਲਾ ਗਿਆ ਜਿਸ ਦੇ ਨਾਲ ਭਾਰਤ ਨੇ ਆਖਰੀ ਚਾਰ 'ਚ ਜਗ੍ਹਾ ਪੱਕੀ ਕੀਤੀ ਜਿੱਥੇ ਉਸ ਦਾ ਸਾਹਮਣਾ ਸ਼ੁੱਕਰਵਾਰ ਨੂੰ ਮਿਆਮਰ ਨਾਲ ਹੋਵੇਗਾ।


Related News