ਭਾਰਤੀ ਨਿਸ਼ਾਨੇਬਾਜ਼ਾਂ ਨੇ 1 ਸੋਨ ਤੇ 2 ਚਾਂਦੀ ਦੇ ਤਮਗੇ ਜਿੱਤੇ
Thursday, Mar 28, 2019 - 09:18 PM (IST)

ਨਵੀਂ ਦਿੱਲੀ- ਭਾਰਤੀ ਨਿਸ਼ਾਨੇਬਾਜ਼ਾਂ ਨੇ ਤਾਈਪੇ ਦੇ ਤਾਓਯੁਵਾਨ ਵਿਚ ਚੱਲ ਰਹੀ 12ਵੀਂ ਏਸ਼ੀਆਈ ਏਅਰਗੰਨ ਚੈਂਪੀਅਨਸ਼ਿਪ ਦੇ ਦੂਜੇ ਦਿਨ ਵੀਰਵਾਰ ਨੂੰ ਇਕ ਸੋਨ ਤੇ ਦੋ ਚਾਂਦੀ ਤਮਗੇ ਜਿੱਤੇ। ਰਵੀ ਕੁਮਾਰ ਤੇ ਇਲਾਵੇਨਿਲ ਨੇ ਸੀਨੀਅਰ ਵਰਗ ਵਿਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਵਿਚ ਚਾਂਦੀ ਤਮਗਾ ਜਿੱਤਿਆ, ਜਦਕਿ ਜੂਨੀਅਰ ਵਰਗ ਵਿਚ ਭਾਰਤ ਨੇ ਸੋਨ ਤੇ ਚਾਂਦੀ ਤਮਗਾ ਆਪਣੇ ਨਾਂ ਕੀਤਾ। ਭਾਰਤ ਨੇ ਪ੍ਰਤੀਯੋਗਿਤਾ ਵਿਚ ਹੁਣ ਤਕ 5 ਤਮਗੇ ਜਿੱਤ ਲਏ ਹਨ।