ਭਾਰਤ ਦੇ ਇਨ੍ਹਾਂ ਚੋਟੀ ਦੇ ਨਿਸ਼ਾਨੇਬਾਜ਼ਾਂ ਨੇ ਓਲੰਪਿਕ ਟੀਮ ਚੋਣ ਟ੍ਰਾਇਲ ’ਚ ਲਿਆ ਹਿੱਸਾ

03/17/2020 3:16:54 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਕਾਰਨ ਜਿਥੇ ਦੁਨੀਆ ਭਰ ਦੀਆਂ ਖੇਡ ਗਤੀਵਿਧੀਆਂ ਰੁਕੀਆਂ ਹੋਈਆਂ ਹਨ ਉਥੇ ਹੀ ਦੂਜੇ ਪਾਸੇ ਭਾਰਤ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ਨੇ ਸੋਮਵਾਰ ਨੂੰ ਇਥੇ ਓਲੰਪਿਕ ਟੀਮ ਚੋਣ ਟ੍ਰਾਇਲ ’ਚ ਹਿੱਸਾ ਲਿਆ। ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ ’ਚ ਮਨੂੰ ਭਾਕਰ, ਚਿੰਕੀ ਯਾਦਵ, ਅਪੂਰਵੀ ਚੰਦੇਲਾ, ਮੇਹੁਲੀ ਘੋਸ਼ ਅਤੇ ਇਲਾਵੇਨਿਲ ਵਲਾਰਿਵਾਨ ਵਰਗੀਆਂ ਨਿਸ਼ਾਨੇਬਾਜ਼ਾਂ ਨੇ ਪਿਸਟਲ ਅਤੇ ਰਾਈਫਲ ਦੇ ਮੁਕਾਬਲਿਆਂ ’ਚ ਹਿੱਸਾ ਲਿਆ। ਭਾਰਤ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਮਹੀਨੇ ਨਿਕੋਸੀਆ ਸ਼ਾਟਗਨ ਵਿਸ਼ਵ ਕੱਪ ਤੋਂ ਹੱਟ ਗਿਆ ਸੀ ਅਤੇ ਇਸ ਤੋਂ ਬਾਅਦ ਦਿੱਲੀ ’ਚ 15 ਤੋਂ 26 ਮਾਰਚ ਦੇ ਵਿਚਾਲੇ ਹੋਣ ਵਾਲਾ ਆਈ. ਐੱਸ. ਐੱਸ. ਐੱਫ ਵਿਸ਼ਵ ਕੱਪ ਮਈ ਤਕ ਮੁਲਤਵੀ ਕਰ ਦਿੱਤਾ ਗਿਆ।PunjabKesari

ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ) ਦੀ ਇਸ਼ਤਿਹਾਰ ’ਚ ਕਿਹਾ ਗਿਆ ਹੈ, ‘ਭਾਰਤ ਦੇ ਇਸ ਮਹੀਨੇ ਦੀ ਸ਼ੁਰੂਆਤ ’ਚ ਨਿਕੋਸੀਆ ਵਿਸ਼ਵ ਕੱਪ ਤੋਂ ਹੱਟਣ ਅਤੇ ਨਵੀਂ ਦਿੱਲੀ ਵਿਸ਼ਵ ਕੱਪ  ਦੇ ਮੁਲਤਵੀ ਹੋਣ ਤੋਂ ਬਾਅਦ ਇਨ੍ਹਾਂ  ਦੋਵਾਂ ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਚੁਣੇ ਗਏ ਨਿਸ਼ਾਨੇਬਾਜ਼ਾਂ ਦਾ ਆਖਰੀ ਟ੍ਰਾਇਲ ਆਯੋਜਿਤ ਕੀਤਾ ਗਿਆ ਤਾਂ ਕਿ ਓਲੰਪਿਕ ਟੀਮ ਐਲਾਨ ਹੋਣ ਤੋਂ ਪਹਿਲਾਂ ਉਹ ਆਪਣਾ ਆਖਰੀ ਸਕੋਰ ਨੂੰ ਦਰਜ ਕਰਾ ਸਕਣ। ‘ਸੋਮਵਾਰ ਨੂੰ ਟ੍ਰਾਇਲ ਦਾ ਪਹਿਲਾ ਦਿਨ ਸੀ। ਸ਼ਾਟਗਨ ਨਿਸ਼ਾਨੇਬਾਜ਼ਾਂ ਦੇ ਦੋ ਜਦੋਂ ਕਿ ਰਾਈਫਲ ਅਤੇ ਪਿਸਟਲ ਨਿਸ਼ਾਨੇਬਾਜ਼ਾਂ ਦਾ ਇਕ ਇਕ ਟ੍ਰਾਇਲ ਹੋਵੇਗਾ।


Related News