ਓਲੰਪਿਕ 'ਚ ਹਿੱਸਾ ਲੈਣ ਲਈ ਟੋਕੀਓ ਪਹੁੰਚੀ ਭਾਰਤੀ ਕਿਸ਼ਤੀ ਚਾਲਕ ਟੀਮ, ਕਿਸ਼ਤੀ ਚਾਲਕ ਚੈਂਪੀਅਨਸ਼ਿਪ 25 ਜੁਲਾਈ ਤੋਂ
Wednesday, Jul 14, 2021 - 10:59 AM (IST)
ਟੋਕੀਓ- ਭਾਰਤ ਦੀ ਕਿਸ਼ਤੀ ਚਾਲਕ ਟੀਮ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਲਈ ਮੰਗਲਵਾਰ ਨੂੰ ਇੱਥੇ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਟੀਮ ਬਣੀ। ਭਾਰਤੀ ਖੇਡ ਅਥਾਰਟੀ (ਸਾਈ) ਨੇ ਇੱਥੇ ਦੇ ਹਨੇਡਾ ਹਵਾਈ ਅੱਡੇ 'ਤੇ ਵਰੁਣ ਠੱਕਰ, ਗਣਪਤੀ ਚੇਂਗੱਪਾ, ਵਿਸ਼ਣੂ ਸਰਵਨਨ, ਨੇਤਰਾ ਕੁਮਾਨਨ ਤੇ ਉਨ੍ਹਾਂ ਦੇ ਕੋਚਾਂ ਨਾਲ ਭਾਰਤੀ ਕਿਸ਼ਤੀ ਚਾਲਕ ਟੀਮ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਸਾਂਝੀਆਂ ਕੀਤੀਆਂ। ਕੁਮਾਨਨ ਲੇਜ਼ਰ ਰੇਡੀਅਲ ਮੁਕਾਬਲੇ, ਸਰਵਨਨ ਲੇਜ਼ਰ ਸਟੈਂਡਰਡ ਕਲਾਸ ਤੇ ਠੱਕਰ ਤੇ ਚੇਂਗੱਪਾ ਦੀ ਜੋੜੀ 49 ਈਆਰ ਕਲਾਸ ਵਿਚ ਚੁਣੌਤੀ ਪੇਸ਼ ਕਰਨਗੇ। ਓਲੰਪਿਕ 'ਚ ਕਿਸ਼ਤੀ ਚਾਲਕ ਚੈਂਪੀਅਨਸ਼ਿਪ 25 ਜੁਲਾਈ ਤੋਂ ਸ਼ੁਰੂ ਹੋਵੇਗੀ। ਇਹ ਪਹਿਲੀ ਵਾਰ ਹੈ ਜਦ ਚਾਰ ਕਿਸ਼ਤੀ ਚਾਲਕ ਖਿਡਾਰੀ ਤਿੰਨ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ।