IPL Auction 2020: ਕਮਿੰਸ ਰਿਹਾ ਸਭ ਤੋਂ ਮਹਿੰਗਾ ਖਿਡਾਰੀ, ਜਾਣੋ ਕਿਹਡ਼ਾ ਖਿਡਾਰੀ ਕਿੰਨੇ 'ਚ ਵਿਕਿਆ

Thursday, Dec 19, 2019 - 10:33 PM (IST)

IPL Auction 2020: ਕਮਿੰਸ ਰਿਹਾ ਸਭ ਤੋਂ ਮਹਿੰਗਾ ਖਿਡਾਰੀ, ਜਾਣੋ ਕਿਹਡ਼ਾ ਖਿਡਾਰੀ ਕਿੰਨੇ 'ਚ ਵਿਕਿਆ

ਸਪੋਰਟਸ ਡੈਸਕ : ਆਸਟਰੇਲੀਆ ਦੇ ਪੈਟ ਕਮਿੰਸ ਨੂੰ ਇੰਡੀਅਨ ਪ੍ਰੀਮੀਅਰ ਲੀਗ-2020 ਦੀ ਕੋਲਕਾਤਾ ਵਿਚ ਵੀਰਵਾਰ ਨੂੰ ਚੱਲ ਰਹੀ ਨਿਲਾਮੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ 15.50 ਕਰੋੜ ਰੁਪਏ ਦੀ ਵੱਡੀ ਕੀਮਤ ਖਰਚ ਕਰਕੇ ਆਪਣੀ ਟੀਮ ਦਾ ਹਿੱਸਾ ਬਣਾਇਆ ਜਦਕਿ ਉਸ ਦੀ ਟੀਮ ਦੇ ਆਲਰਾਊਂਡਰ ਗਲੈਨ ਮੈਕਸਵੈੱਲ ਨੂੰ 10.75 ਕਰੋੜ ਰੁਪਏ ਦੀ ਰਕਮ ਖਰਚ ਕਰਕੇ ਕਿੰਗਜ਼ ਇਲੈਵਨ ਪੰਜਾਬ ਨੇ ਆਪਣੀ ਟੀਮ ਦਾ ਹਿੱਸਾ ਬਣਾ ਲਿਆ।

PunjabKesari

ਕਮਿੰਸ ਵੱਧ ਤੋਂ ਵੱਧ 2 ਕਰੋੜ ਰੁਪਏ ਦੇ ਬੇਸ ਪ੍ਰਾਇਜ਼ ਦੀ ਸੂਚੀ ਵਿਚ ਸੀ। ਕਮਿੰਸ ਨੇ ਇਸ ਕੀਮਤ ਦੇ ਨਾਲ ਆਈ. ਪੀ. ਐੱਲ. ਦੇ ਪਿਛਲੇ ਰਿਕਰਾਡਾਂ ਨੂੰ ਵੀ ਤੋੜ ਦਿੱਤਾ ਤੇ ਉਹ ਹਮਵਤਨ ਬੇਨ ਸਟੋਕਸ ਤੋਂ ਅੱਗੇ ਨਿਕਲ ਗਿਆ ਹੈ, ਜਿਹੜਾ 14.5 ਕਰੋੜ ਰੁਪਏ ਦੀ ਕੀਮਤ ਦੇ ਨਾਲ ਆਈ. ਪੀ. ਐੱਲ. ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਸੀ।

PunjabKesari

ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੂੰ 2017 ਵਿਚ ਰਾਈਜ਼ਿੰਗ ਪੁਣੇ ਸੁਪਰ ਜਾਇੰਟਸ ਨੇ 14.5 ਕਰੋੜ ਰੁਪਏ ਵਿਚ ਖਰੀਦਿਆ ਸੀ।

PunjabKesari

ਕਮਿੰਸ ਦੀ ਹੀ ਟੀਮ ਦੇ ਸਟਾਰ ਆਲਰਾਊਂਡਰ ਮੈਕਸਵੈੱਲ ਨੂੰ ਵੀ ਮੋਟੀ ਰਕਮ ਮਿਲੀ ਹੈ, ਜਿਸ ਨੂੰ ਪੰਜਾਬ ਨੇ 10.75 ਕਰੋੜ ਰੁਪਏ ਵਿਚ ਖਰੀਦਿਆ ਹੈ। ਉਸ ਦਾ ਬੇਸ ਪ੍ਰਾਇਜ਼ 2 ਕਰੋੜ ਰੁਪਏ ਸੀ।

PunjabKesari

ਆਈ. ਪੀ. ਐੱਲ. ਨਿਲਾਮੀ ਵਿਚ ਹੋਰਨਾਂ ਖਿਡਾਰੀਆਂ ਵਿਚ ਦੱਖਣੀ ਅਫਰੀਕਾ ਦੇ ਕ੍ਰਿਸ ਮੌਰਿਸ ਨੂੰ ਉਸਦੇ ਬੇਸ ਪ੍ਰਾਇਸ 1.50 ਕਰੋੜ ਰੁਪਏ ਦੀ ਤੁਲਨਾ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 10 ਕਰੋੜ ਰੁਪਏ ਵਿਚ ਖਰੀਦਿਆ। ਇੰਗਲੈਂਡ ਦੇ ਸੈਮ ਕਿਊਰਨ 'ਤੇ ਚੇਨਈ ਸੁਪਰ ਕਿੰਗਜ਼ ਨੇ 5.5 ਕਰੋੜ ਰੁਪਏ ਖਰਚੇ। ਦਿੱਲੀ ਕੈਪੀਟਲਸ ਨੇ ਕ੍ਰਿਸ ਮੌਸਿਮ ਨੂੰ 1.50 ਕਰੋੜ ਰੁਪਏ ਵਿਚ ਖਰੀਦਿਆ ਜਦਕਿ ਆਰੋਨ ਫਿੰਚ ਨੂੰ 4.4 ਕਰੋੜ ਰੁਪਏ ਵਿਚ ਬੈਂਗਲੁਰੂ ਨੇ ਖਰੀਦਿਆ। ਪਹਿਲੇ ਰਾਊਂਡ ਵਿਚ ਸਟੂਅਰਟ ਬਿੰਨੀ, ਯੂਸਫ ਪਠਾਨ, ਕੌਲਿਨ ਡੀ ਗ੍ਰੈਂਡਹੋਮ ਨੂੰ ਕਿਸੇ ਟੀਮ ਨੇ ਨਹੀਂ ਖਰੀਦਿਆ।

PunjabKesari

ਪਿਊਸ਼ ਚਾਵਲਾ ਨੂੰ ਚੇਨਈ ਨੇ 6.75 ਕਰੋੜ ਰੁਪਏ ਵਿਚ ਖਰੀਦਿਆ, ਉਸਦਾ ਬੇਸ ਪ੍ਰਾਇਜ਼ ਇਕ ਕਰੋਡ ਸੀ। ਇਸ ਤਰ੍ਹਾਂ ਉਹ ਭਾਰਤੀ ਖਿਡਾਰੀਆਂ ਵਿਚ ਸਭ ਤੋਂ ਵੱਡੀ ਰਕਮ ਹਾਸਲ ਕਰਨ ਵਾਲਾ ਖਿਡਾਰੀ ਬਣਿਆ।

PunjabKesari

ਸ਼ੈਲਡਨ ਕੋਟਰੈੱਲ ਨੂੰ ਪੰਜਾਬ ਨੇ 8.50 ਕਰੋੜ ਰੁਪਏ ਦੀ ਵੱਡੀ ਰਕਮ  ਵਿਚ ਖਰੀਦਿਆ ਜਦਕਿ ਉਸਦਾ ਬੇਸ ਪ੍ਰਾਇਜ਼ 50 ਲੱਖ ਰੁਪਏ ਸੀ। ਕੋਟਰੈੱਲ ਲਈ ਪੰਜਾਬ ਤੇ ਰਾਜਸਥਾਨ ਰਾਇਲਜ਼ ਵਿਚਾਲੇ ਨਿਲਾਮੀ ਵਿਚ ਕਾਫੀ ਜ਼ੋਰ ਅਜਮਾਇਸ਼ ਦੇਖਣ ਨੂੰ ਮਿਲੀ।

PunjabKesari

ਨਾਥਨ ਕੂਲਟਰ ਨਾਇਲ ਨੂੰ ਮੁੰਬਈ ਇੰਡੀਅਨਜ਼ ਨੇ 8 ਕਰੋੜ ਰੁਪਏ ਵਿਚ ਖਰੀਦਿਆ। ਉਸ ਨੂੰ ਆਪਣੇ 1 ਕਰੋੜ ਰੁਪਏ ਦੀ ਤੁਲਨਾ ਵਿਚ ਕਾਫੀ ਵੱਡੀ ਕੀਮਤ ਮਿਲੀ।

PunjabKesari

ਜੈਦੇਵ ਉਨਾਦਕਤ ਨੂੰ ਰਾਜਸਥਾਨ ਨੇ ਉਸਦੇ ਬੇਸ ਪ੍ਰਾਇਜ਼ 1 ਕਰੋਡ ਰੁਪਏ ਦੀ ਤੁਲਨਾ ਵਿਚ 3 ਕਰੋਡ ਰੁਪਏ ਵਿਚ ਖਰੀਦਿਆ।

ਆਈ. ਪੀ. ਐੱਲ 2020 ਨੀਲਾਮੀ  ਵਿਚ ਵਿਕੇ ਹੋਏ ਖਿਡਾਰੀ ਇਸ ਤਰ੍ਹਾਂ ਹਨ :

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Related News