ਭਾਰਤੀ ਖਿਡਾਰਨ ਪ੍ਰਿਯੰਕਾ ਨੂੰ ਜੂਨੀਅਰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ’ਚੋਂ ਕੀਤਾ ਬਾਹਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

Wednesday, Oct 19, 2022 - 05:09 AM (IST)

ਭਾਰਤੀ ਖਿਡਾਰਨ ਪ੍ਰਿਯੰਕਾ ਨੂੰ ਜੂਨੀਅਰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ’ਚੋਂ ਕੀਤਾ ਬਾਹਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਚੇਨਈ (ਭਾਸ਼ਾ)–ਭਾਰਤ ਦੀ ਮਹਿਲਾ ਗ੍ਰੈਂਡ ਮਾਸਟਰ ਪ੍ਰਿਯੰਕਾ ਨੁਟਕੱਕੀ ਨੂੰ ਉਸ ਦੀ ਜੈਕੇਟ ਦੀ ਜੇਬ ’ਚ ‘ਈਅਰਬਡ’ ਹੋਣ ਕਾਰਨ ਇਟਲੀ ਵਿਚ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ’ਚੋਂ ਬਾਹਰ ਕਰ ਦਿੱਤਾ ਗਿਆ। ਸ਼ਤਰੰਜ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਫਿਡੇ ਨੇ ਇਹ ਜਾਣਕਾਰੀ ਦਿੱਤੀ। 22 ਸਾਲਾ ਪ੍ਰਿਯੰਕਾ (ਈ. ਐੱਲ. ਓ. ਰੇਟਿੰਗ 2326) ਦੀ ਜੈਕੇਟ ਦੀ ਜੇਬ ਵਿਚ ਨਿਯਮਿਤ ਤਲਾਸ਼ੀ ਦੌਰਾਨ ‘ਈਅਰਬਡ’ ਦਾ ਜੋੜਾ ਮਿਲਿਆ, ਜਿਹੜੀ ਸ਼ਤਰੰਜ ਦੌਰਾਨ ਪਾਬੰਦੀਸ਼ੁਦਾ ਚੀਜ਼ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਦੇ ਵਿਦਿਆਰਥੀ ਵਿੰਗ CYSS ਨੇ PU ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ’ਚ ਮਾਰੀ ਬਾਜ਼ੀ

ਫਿਡੇ ਨੇ ਕਿਹਾ, ‘‘ਉਸਦੇ (ਪ੍ਰਿਯੰਕਾ)  ਵੱਲੋਂ ਧੋਖਾਧੜੀ ਦਾ ਕੋਈ ਸੰਕੇਤ ਨਹੀਂ ਮਿਲਿਆ ਪਰ ਖੇਡਣ ਦੇ ਹਾਲ ਵਿਚ ਈਅਰਬਡ ਲਿਆਉਣ ਦੀ ਸਖਤ ਮਨਾਹੀ ਹੈ। ਬਾਜ਼ੀ ਦੌਰਾਨ ਇਨ੍ਹਾਂ ਉਪਕਰਨਾਂ ਨੂੰ ਰੱਖਣਾ ਫੇਅਰਪਲੇਅ ਦੀਆਂ ਨੀਤੀਆਂ ਦੀ ਉਲੰਘਣਾ ਹੈ ਤੇ ਇਸ ਦੀ ਸਜ਼ਾ ਬਾਜ਼ੀ ਗੁਆਉਣ ਅਤੇ ਟੂਰਨਾਮੈਂਟ ’ਚੋਂ ਬਾਹਰ ਕੀਤਾ ਜਾਣਾ ਹੈ।’’

ਇਹ ਖ਼ਬਰ ਵੀ ਪੜ੍ਹੋ : ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ


author

Manoj

Content Editor

Related News