ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਵਿਸ਼ਵ ਚੈਂਪੀਅਨਸ਼ਿਪ ''ਚ ਦੱਖਣੀ ਕੋਰੀਆ ਤੋਂ ਹਾਰੀ

Monday, Feb 19, 2024 - 05:04 PM (IST)

ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਵਿਸ਼ਵ ਚੈਂਪੀਅਨਸ਼ਿਪ ''ਚ ਦੱਖਣੀ ਕੋਰੀਆ ਤੋਂ ਹਾਰੀ

ਬੁਸਾਨ, (ਭਾਸ਼ਾ) ਭਾਰਤ ਨੂੰ ਵਿਸ਼ਵ ਟੇਬਲ ਟੈਨਿਸ ਟੀਮ ਚੈਂਪੀਅਨਸ਼ਿਪ 'ਚ ਉਸ ਸਮੇਂ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਪੁਰਸ਼ ਟੀਮ ਸੋਮਵਾਰ ਨੂੰ ਇੱਥੇ ਮੇਜ਼ਬਾਨ ਦੱਖਣੀ ਕੋਰੀਆ ਤੋਂ 0-3 ਨਾਲ ਹਾਰ ਗਈ। ਤਜਰਬੇਕਾਰ ਸ਼ਰਤ ਕਮਲ, ਰਾਸ਼ਟਰੀ ਚੈਂਪੀਅਨ ਹਰਮੀਤ ਦੇਸਾਈ ਅਤੇ ਜੀ ਸਾਥੀਆਨ ਆਪਣੇ ਸਿੰਗਲ ਮੈਚ ਹਾਰ ਗਏ ਜਿਸ ਨਾਲ ਭਾਰਤ ਨੂੰ ਤੀਜਾ ਦਰਜਾ ਪ੍ਰਾਪਤ ਕੋਰੀਆ ਦੇ ਖਿਲਾਫ ਆਪਣੇ ਤੀਜੇ ਗਰੁੱਪ ਪੜਾਅ ਦੇ ਮੈਚ ਵਿੱਚ ਇੱਕਤਰਫਾ ਹਾਰ ਦਾ ਸਾਹਮਣਾ ਕਰਨਾ ਪਿਆ।

ਵਿਸ਼ਵ 'ਚ 67ਵੇਂ ਸਥਾਨ 'ਤੇ ਕਾਬਜ਼ ਭਾਰਤ ਦੇ ਚੋਟੀ ਦੇ ਖਿਡਾਰੀ ਹਰਮੀਤ ਨੂੰ ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਜਾਂਗ ਵੂਜਿਨ ਤੋਂ 4-11, 10-12, 8-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸਾਥੀਆਨ ਵਿਸ਼ਵ ਦੇ 16ਵੇਂ ਨੰਬਰ ਦੇ ਖਿਡਾਰੀ ਲਿਮ ਜੋਂਗਹੂਨ ਤੋਂ 5-11, 7-11, 7-11 ਨਾਲ ਹਾਰ ਗਏ, ਜਿਸ ਨਾਲ ਭਾਰਤ 0-2 ਨਾਲ ਪੱਛੜ ਗਿਆ। ਸ਼ਰਤ ਨੇ ਲੀ ਸਾਨ ਸੂ ਦੇ ਖਿਲਾਫ ਦੂਜੀ ਗੇਮ ਜਿੱਤੀ ਪਰ ਉਹ ਗਤੀ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਿਹਾ ਅਤੇ 9-11, 11-8, 6-11, 5-11 ਨਾਲ ਹਾਰ ਗਿਆ। ਚਿਲੀ ਖਿਲਾਫ ਸ਼ੁਰੂਆਤੀ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਪੋਲੈਂਡ ਤੋਂ 1-3 ਨਾਲ ਹਾਰ ਗਈ ਸੀ ਪਰ ਦੋ ਹਾਰਾਂ ਦੇ ਬਾਵਜੂਦ ਭਾਰਤ ਕੋਰੀਆ ਤੋਂ ਬਾਅਦ ਗਰੁੱਪ ਤਿੰਨ 'ਚ ਦੂਜੇ ਸਥਾਨ 'ਤੇ ਹੈ। 


author

Tarsem Singh

Content Editor

Related News