ਭਾਰਤੀ ਜੂਨੀਅਰ ਹਾਕੀ ਟੀਮ ਨੇ ਇੰਗਲੈਂਡ ਨੂੰ 4-0 ਨਾਲ ਹਰਾਇਆ

Tuesday, Aug 22, 2023 - 11:19 AM (IST)

ਭਾਰਤੀ ਜੂਨੀਅਰ ਹਾਕੀ ਟੀਮ ਨੇ ਇੰਗਲੈਂਡ ਨੂੰ 4-0 ਨਾਲ ਹਰਾਇਆ

ਡਸੇਲਡੋਰਫ- ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਚਾਰ ਦੇਸ਼ਾਂ ਦੇ ਟੂਰਨਾਮੈਂਟ 'ਚ ਇੰਗਲੈਂਡ ਖ਼ਿਲਾਫ਼ 4-0 ਨਾਲ ਆਸਾਨ ਜਿੱਤ ਦਰਜ ਕੀਤੀ। ਭਾਰਤ ਲਈ ਰਜਿੰਦਰ ਸਿੰਘ (13ਵੇਂ ਮਿੰਟ), ਅਮੀਰ ਅਲੀ (33ਵੇਂ ਮਿੰਟ), ਅਮਨਦੀਪ ਲਾਕੜਾ (41ਵੇਂ ਮਿੰਟ) ਅਤੇ ਅਰਿਜੀਤ ਸਿੰਘ ਹੁੰਦਲ (58ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ 'ਚ ਸਾਵਧਾਨ ਸ਼ੁਰੂਆਤ ਕੀਤੀ। ਰਜਿੰਦਰ ਨੇ 13ਵੇਂ ਮਿੰਟ 'ਚ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਭਾਰਤ ਨੂੰ ਬੜ੍ਹਤ ਦਿਵਾਈ। ਇੱਕ ਗੋਲ ਤੋਂ ਪਿੱਛੇ ਰਹਿ ਰਹੇ ਇੰਗਲੈਂਡ ਨੇ ਦੂਜੇ ਕੁਆਰਟਰ 'ਚ ਕਈ ਹਮਲੇ ਕੀਤੇ ਪਰ ਟੀਮ ਨੂੰ ਗੋਲ ਕਰਨ 'ਚ ਸਫ਼ਲਤਾ ਨਹੀਂ ਮਿਲੀ। ਭਾਰਤੀ ਟੀਮ ਅੰਤਰਾਲ ਤੱਕ 1-0 ਨਾਲ ਅੱਗੇ ਸੀ।

ਇਹ ਵੀ ਪੜ੍ਹੋ- ਧੋਨੀ ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੀ CSK
ਤੀਜੇ ਕੁਆਰਟਰ ਦੀ ਸ਼ੁਰੂਆਤ 'ਚ ਅਮੀਰ ਅਲੀ ਨੇ ਮੈਦਾਨੀ ਗੋਲ ਕਰਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ ਅਤੇ ਇੰਗਲੈਂਡ 'ਤੇ ਦਬਾਅ ਬਣਾ ਦਿੱਤਾ। ਭਾਰਤ ਨੇ 2 ਗੋਲਾਂ ਦੀ ਲੀਡ ਲੈਣ ਤੋਂ ਬਾਅਦ ਆਪਣੇ ਹਮਲੇ ਤੇਜ਼ ਕਰ ਦਿੱਤੇ। ਅਮਨਦੀਪ ਨੇ ਤੀਜੇ ਕੁਆਰਟਰ ਦੇ ਆਖਰੀ ਪਲਾਂ 'ਚ ਪੈਨਲਟੀ ਕਾਰਨਰ ’ਤੇ ਇੱਕ ਹੋਰ ਗੋਲ ਕਰਕੇ ਟੀਮ ਨੂੰ 3-0 ਨਾਲ ਅੱਗੇ ਕਰ ਦਿੱਤਾ। ਇੰਗਲੈਂਡ ਨੇ ਆਖ਼ਰੀ ਕੁਆਰਟਰ 'ਚ ਕਈ ਹਮਲੇ ਕੀਤੇ ਪਰ ਭਾਰਤੀ ਡਿਫੈਂਸ ਨੂੰ ਤੋੜਨ 'ਚ ਨਾਕਾਮ ਰਹੇ। ਅਰਿਜੀਤ ਨੇ ਮੈਚ ਖਤਮ ਹੋਣ ਤੋਂ ਦੋ ਮਿੰਟ ਪਹਿਲਾਂ ਇਕ ਹੋਰ ਗੋਲ ਕਰਕੇ ਭਾਰਤ ਦੀ 4-0 ਨਾਲ ਜਿੱਤ ਯਕੀਨੀ ਬਣਾਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Aarti dhillon

Content Editor

Related News