ਭੁਵਨੇਸ਼ਵਰ ''ਚ FIH ਪ੍ਰੋ ਲੀਗ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ ਭਾਰਤੀ ਹਾਕੀ ਟੀਮਾਂ

Friday, Jul 21, 2023 - 06:02 PM (IST)

ਭੁਵਨੇਸ਼ਵਰ ''ਚ FIH ਪ੍ਰੋ ਲੀਗ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ ਭਾਰਤੀ ਹਾਕੀ ਟੀਮਾਂ

ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ 2023-2024 ਸੀਜ਼ਨ ਦੀ ਮੁਹਿੰਮ ਦੀ ਸ਼ੁਰੂਆਤ ਚੀਨ ਖ਼ਿਲਾਫ਼ ਕਰੇਗੀ, ਜਦਕਿ ਪੁਰਸ਼ ਟੀਮ ਸਪੇਨ ਨਾਲ ਭਿੜੇਗੀ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਵੀਰਵਾਰ ਨੂੰ ਪੰਜਵੀਂ ਪ੍ਰੋ ਲੀਗ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਭਾਰਤੀ ਖਿਡਾਰੀਆਂ ਦਾ ਮੰਨਣਾ ਹੈ ਕਿ ਇਹ ਟੂਰਨਾਮੈਂਟ ਉਨ੍ਹਾਂ ਨੂੰ ਪੈਰਿਸ ਓਲੰਪਿਕ ਦੀ ਤਿਆਰੀ 'ਚ ਮਦਦ ਕਰੇਗਾ। ਦੋਵੇਂ ਟੀਮਾਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਅਤੇ ਰੁੜਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ। ਐੱਫਆਈਐੱਚ ਨੇਸ਼ਨਜ਼ ਲੀਗ ਦੀ ਚੈਂਪੀਅਨ ਭਾਰਤੀ ਮਹਿਲਾ ਟੀਮ ਭੁਵਨੇਸ਼ਵਰ ਵਿੱਚ 6 ਫਰਵਰੀ ਨੂੰ ਚੀਨ ਖ਼ਿਲਾਫ਼ ਖੇਡੇਗੀ। ਇਸ ਤੋਂ ਬਾਅਦ ਉਸ ਨੇ ਨੀਦਰਲੈਂਡ, ਆਸਟ੍ਰੇਲੀਆ ਅਤੇ ਅਮਰੀਕਾ ਨਾਲ ਖੇਡਣਾ ਹੈ। ਰਾਊਰਕੇਲਾ 'ਚ ਉਨ੍ਹਾਂ ਦਾ ਸਾਹਮਣਾ ਚੀਨ, ਨੀਦਰਲੈਂਡ, ਆਸਟ੍ਰੇਲੀਆ ਅਤੇ ਅਮਰੀਕਾ ਨਾਲ ਹੋਵੇਗਾ।

ਇਹ ਵੀ ਪੜ੍ਹੋ- ਟਰਾਇਲ ਤੋਂ ਛੋਟ ਮੈਨੂੰ ਵੀ ਮਿਲ ਰਹੀ ਸੀ, ਮੈਂ ਨਹੀਂ ਲਈ ਬਜਰੰਗ-ਵਿਨੇਸ਼ ਮੁੱਦੇ 'ਤੇ ਬੋਲੀ ਸਾਕਸ਼ੀ ਮਲਿਕ
ਘਰੇਲੂ ਮੈਚਾਂ ਤੋਂ ਬਾਅਦ ਭਾਰਤੀ ਮਹਿਲਾ ਟੀਮ ਬੈਲਜ਼ੀਅਮ ਅਤੇ ਬ੍ਰਿਟੇਨ 'ਚ ਅਰਜਨਟੀਨਾ, ਬੈਲਜੀਅਮ, ਜਰਮਨੀ ਅਤੇ ਬ੍ਰਿਟੇਨ ਦਾ ਸਾਹਮਣਾ ਕਰੇਗੀ। ਜਦਕਿ ਪੁਰਸ਼ ਟੀਮ 10 ਫਰਵਰੀ ਨੂੰ ਕਲਿੰਗਾ ਸਟੇਡੀਅਮ 'ਚ ਪਹਿਲੇ ਮੈਚ 'ਚ ਸਪੇਨ ਨਾਲ ਭਿੜੇਗੀ। ਭਾਰਤ ਪਿਛਲੇ ਸੀਜ਼ਨ 'ਚ ਚੌਥੇ ਸਥਾਨ 'ਤੇ ਰਿਹਾ ਸੀ ਅਤੇ ਇਸ ਵਾਰ ਉਸ ਦੀ ਨਜ਼ਰ ਪੋਡੀਅਮ 'ਤੇ ਹੋਵੇਗੀ। ਭਾਰਤ ਘਰੇਲੂ ਮੈਚਾਂ ਵਿੱਚ ਸਪੇਨ, ਨੀਦਰਲੈਂਡ, ਆਸਟ੍ਰੇਲੀਆ ਅਤੇ ਆਇਰਲੈਂਡ ਨਾਲ ਖੇਡਣ ਤੋਂ ਬਾਅਦ ਬੈਲਜ਼ੀਅਮ, ਜਰਮਨੀ ਅਤੇ ਬ੍ਰਿਟੇਨ 'ਚ ਅਰਜਨਟੀਨਾ ਅਤੇ ਬੈਲਜੀਅਮ ਨਾਲ ਖੇਡੇਗਾ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News