ਭਾਰਤੀ ਗ੍ਰੈਂਡਮਾਸਟਰ ਵੈਭਵ ਸੂਰੀ ਨੇ ਚੋਟੀ ਦਰਜਾ ਪ੍ਰਾਪਤ ਆਰਤੇਮੀਵ ਨੂੰ ਹਰਾਇਆ
Tuesday, Feb 25, 2020 - 01:00 PM (IST)

ਮਾਸਕੋ : ਭਾਰਤੀ ਗ੍ਰੈਂਡਮਾਸਟਰ ਵੈਭਵ ਸੂਰੀ ਨੇ ਏਅਰਫਲੋਟ ਓਪਨ ਸ਼ਤਰੰਜ ਟੂਰਨਾਮੈਂਟ ਦੇ 6ਵਂ ਦੌਰ ਵਿਚ ਚੋਟੀ ਦਰਜਾ ਪ੍ਰਾਪਤ ਰੂਸੀ ਖਿਡਾਰੀ ਵਲਾਦਿਸਲਾਵ ਆਰਤੇਮੀਵ ਨੂੰ ਹਰਾ ਕੇ ਉਲਟਫੇਰ ਕੀਤਾ ਜਿਸ ਨਾਲ ਉਹ ਸਾਂਝੇ ਤੀਜੇ ਸਥਾਨ 'ਤੇ ਪਹੁੰਚ ਗਏ। ਅਜਰਬੇਜਾਨ ਦੇ ਰਊਉ ਮਾਮੇਦੋਵ ਨੇ ਅਰਮੇਨੀਆ ਦੇ ਮੈਨੁਏਲ ਪੈਟ੍ਰੋਸੀਆਨ ਨਾਲ ਡਰਾਅ ਖੇਡਿਆ ਅਤੇ ਉਹ 5 ਅੰਕ ਲੈ ਕੇ ਹੁਣ ਵੀ ਚੋਟੀ 'ਤੇ ਹੈ। ਰੂਸ ਦੇ ਸਨਾਨ ਸਜੁਗਿਰੋਵ ਨੇ ਹਮਵਤਨ ਵਾਦਿਮ ਜਵਾਗਿਨਸੇਵ ਨੂੰ ਹਰਾਇਆ ਅਤੇ ਉਹ 4.5 ਅੰਕਾਂ ਦੇ ਨਾਲ ਤੁਰਕੀ ਦੇ ਮੁਸਤਫਾ ਯਿਲਮਾਜ ਅਤੇ ਪੈਟ੍ਰੋਸਿਆਨ ਦੇ ਨਾਲ ਦੂਜੇ ਸਥਾਨ 'ਤੇ ਹਨ। ਸੂਰੀ (ਈ. ਐੱਲ. ਓ. ਰੇਟਿੰਗ 2591) ਨੇ ਆਪਣੇ ਤੋਂ ਵੱਧ ਰੇਟਿੰਗ ਦੇ ਆਰਤੇਮੀਵ (ਈ. ਐੱਲ. ਓ. 2728) ਨੂੰ 71 ਚਾਲਾਂ 'ਚ ਹਰਾਇਆ। ਇਸ ਜਿੱਤ ਨਾਲ 23 ਸਾਲਾ ਭਾਰਤੀਆਂ ਦੇ 4 ਅੰਕ ਹੋ ਗਏ ਹਨ ਜਦਕਿ ਚੋਟੀ ਦਰਜਾ ਪ੍ਰਾਪਤ ਆਰਤੇਮੀਵ ਦੇ 3 ਅੰਕ ਹੀ ਹਨ। ਭਾਰਤ ਦੇ ਕਈ ਖਿਡਾਰੀਆਂ ਦੇ 4-4 ਅੰਕ ਹਨ। ਇਨ੍ਹਾਂ ਵਿਚੋਂ 13 ਸਾਲਾ ਭਰਤ ਸੁਬਰਾਮਣੀਅਮ, ਬੀ. ਅਧਿਬਾਨ, ਅਰਵਿੰਦ ਚਿਦੰਬਰਮ, ਅਰਜੁਨ ਇਰਿਗਾਏਸੀ ਅਤੇ ਸੂਰੀ ਸ਼ਾਮਲ ਹਨ। ਨੌਜਵਾਨ ਆਰ ਪ੍ਰਗਿਆਨੰਦਾਦੇ 6 ਦੌਰ ਤੋਂ ਬਾਅਦ 3 ਅੰਕ ਹਨ।