ਭਾਰਤੀ ਗ੍ਰੈਂਡਮਾਸਟਰ ਗੁਕੇਸ਼ ਨੇ ਸਨਵੇ ਫਾਰਮੇਂਟੇਰਾ ਓਪਨ ਸ਼ਤਰੰਜ ਟੂਰਨਾਮੈਂਟ ਜਿੱਤਿਆ
Sunday, May 08, 2022 - 08:53 PM (IST)
ਪੁੰਟਾ ਪ੍ਰਾਇਮਾ (ਸਪੇਨ) (ਨਿਕਲੇਸ਼ ਜੈਨ)- ਭਾਰਤੀ ਗ੍ਰੈਂਡਮਾਸਟਰ ਡੀ. ਗੁਕੇਸ਼ ਪਹਿਲੇ ਚੇਸੇਬਲ ਸਨਵੇ ਫਾਰਮੇਂਟੇਰਾ ਓਪਨ 2022 ਸ਼ਤਰੰਜ ਟੂਰਨਾਮੈਂਟ 'ਚ ਚੈਂਪੀਅਨ ਬਣ ਕੇ ਉੱਭਰੇ। ਗੁਕੇਸ਼ ਦੀ ਇਹ ਲਗਾਤਾਰ ਤੀਜੀ ਖਿਤਾਬੀ ਜਿੱਤ ਹੈ। ਉਨ੍ਹਾਂ ਨੇ ਹਾਲ ਦੇ ਹਫਤਿਆਂ 'ਚ ਲਾ ਰੋਡਾ ਅਤੇ ਮੇਨੋਰਕਾ ਓਪਨ ਜਿੱਤਣ ਤੋਂ ਬਾਅਦ ਇੱਥੇ ਖਿਤਾਬ ਦੀ ਹੈਟ੍ਰਿਕ ਪੂਰੀ ਕੀਤੀ। ਇਸ 15 ਸਾਲ ਦੇ ਖਿਡਾਰੀ ਨੇ ਅੰਤਿਮ ਦੌਰ 'ਚ ਆਰਮੇਨੀਆ ਦੇ ਗ੍ਰੈਂਡਮਾਸਟਰ ਹਾਇਕ ਐੱਮ. ਮਾਰਟੀਰੋਸੀਅਨ ਦੇ ਨਾਲ ਡਰਾਅ ਖੇਡਿਆ ਅਤੇ ਕੁੱਲ 8 ਅੰਕਾਂ ਨਾਲ ਖਿਤਾਬ ਆਪਣੇ ਨਾਮ ਕੀਤਾ। ਉਨ੍ਹਾਂ ਨੇ 9ਵੇਂ ਦੌਰ 'ਚ ਦੂਜਾ ਦਰਜਾ ਪ੍ਰਾਪਤ ਕੇ. ਸ਼ਸ਼ੀਕਿਰਣ ਨੂੰ ਹਰਾਇਆ ਸੀ।
ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ
9 ਪੜਾਅ ਤੱਕ ਜੇਤੂ ਰਹੇ ਗੁਕੇਸ਼ ਨੇ ਇੱਥੇ ਆਪਣੇ ਪ੍ਰਦਰਸ਼ਨ ਦੀ ਬਦੌਲਤ 16 ਈ. ਐੱਲ. ਓ. ਅੰਕ ਹਾਸਲ ਕੀਤੇ। ਉਹ ਹੁਣ ਵਿਸ਼ਵ ਰੈਂਕਿੰਗ ਵਿਚ 64ਵੇਂ ਨੰਬਰ 'ਤੇ ਪਹੁੰਚ ਗਏ ਹਨ। ਗੁਕੇਸ਼ ਨੇ ਸ਼ਸ਼ੀਕਿਰਣ ਤੋਂ ਇਲਾਵਾ ਚੋਟੀ ਦਾ ਦਰਜਾ ਪ੍ਰਾਪਤ ਜੈਮੇ ਸੈਂਟੋਸ ਲਤਾਸਾ, ਤੀਜਾ ਦਰਜਾ ਪ੍ਰਾਪਤ ਸ਼ਾਂਤ ਸਰਗਿਸਨ (ਆਰਮੇਨੀਆ) ਨੂੰ ਡਰਾਅ 'ਤੇ ਰੋਕਿਆ।
ਇਹ ਖ਼ਬਰ ਪੜ੍ਹੋ- ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ 'ਚ ਦਿਸਿਆ ਬੇਟਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ