ਭਾਰਤੀ ਤੇਜ਼ ਗੇਂਦਬਾਜ਼ ਸ਼੍ਰੀਸੰਤ ਨੇ ਕ੍ਰਿਕਟ ਦੇ ਸਾਰੇ ਫਾਰਮੈੱਟ ਤੋਂ ਲਿਆ ਸੰਨਿਆਸ

Wednesday, Mar 09, 2022 - 08:59 PM (IST)

ਭਾਰਤੀ ਤੇਜ਼ ਗੇਂਦਬਾਜ਼ ਸ਼੍ਰੀਸੰਤ ਨੇ ਕ੍ਰਿਕਟ ਦੇ ਸਾਰੇ ਫਾਰਮੈੱਟ ਤੋਂ ਲਿਆ ਸੰਨਿਆਸ

ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਤ ਨੇ ਕ੍ਰਿਕਟ ਦੇ ਸਾਰੇ ਫਾਰਮੈੱਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ। ਉਨ੍ਹਾਂ ਨੇ ਟਵੀਟ ਵਿਚ ਲਿਖਿਆ- ਬਹੁਤ ਦੁਖ ਦੇ ਨਾਲ ਪਰ ਅਫਸੋਸ ਦੇ ਬਿਨਾਂ ਮੈਂ ਇਹ ਭਾਰੀ ਮਨ ਨਾਲ ਕਹਿੰਦਾ ਹਾਂ ਕਿ ਫਸਟ ਕਲਾਸ ਕ੍ਰਿਕਟ ਦੇ ਨਾਲ-ਨਾਲ ਕ੍ਰਿਕਟ ਦੇ ਸਾਰੇ ਫਾਰਮੈੱਟਾਂ ਤੋਂ ਸੰਨਿਆਸ ਲੈ ਰਿਹਾ ਹਾਂ। ਅਗਲੀ ਪੀੜ੍ਹੀ ਦੇ ਕ੍ਰਿਕਟਰਾਂ ਦੇ ਲਈ। ਮੈਂ ਆਪਣੀ ਫਸਟ ਕਲਾਸ ਕ੍ਰਿਕਟ ਕਰੀਅਰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮੇਰਾ ਇਕੱਲੇ ਦਾ ਹੈ, ਹਾਲਾਂਕਿ ਮੈਂ ਜਾਣਦਾ ਹਾਂ ਕਿ ਇਸ ਨਾਲ ਮੈਨੂੰ ਖੁਸ਼ੀ ਨਹੀਂ ਮਿਲੇਗੀ। ਜੀਵਨ ਵਿਚ ਇਸ ਸਮੇਂ ਇਹ ਫੈਸਲਾ ਠੀਕ ਨਹੀਂ ਹੈ ਪਰ ਫਿਰ ਵੀ ਫੈਸਲਾ ਲੈ ਰਿਹਾ ਹਾਂ। ਮੈਂ ਹਰ ਪਲ ਨੂੰ ਪਿਆਰ ਕੀਤਾ ਹੈ।

PunjabKesari

ਇਹ ਖ਼ਬਰ ਪੜ੍ਹੋ- WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ
ਉਨ੍ਹਾਂ ਨੇ ਟਵੀਟ ਵਿਚ ਲਿਖਿਆ- ਅੱਜ ਮੇਰੇ ਲਈ ਇਕ ਮੁਸ਼ਕਿਲ ਦਿਨ ਹੈ ਅਤੇ ਨਾਲ ਹੀ ਪ੍ਰਤੀਬਿੰਬ ਅਤੇ ਧੰਨਵਾਦ ਦਾ ਵੀ ਦਿਨ ਹੈ। ਈ. ਸੀ. ਸੀ. ਏਰਨਾਕੁਲਮ ਜ਼ਿਲ੍ਹੇ, ਅਲਗ-ਅਲਗ ਲੀਗ ਦੀਆਂ ਟੀਮਾਂ, ਕੇਰਲ ਰਾਜ ਕ੍ਰਿਕਟ ਸੰਘ, ਬੀ. ਸੀ. ਸੀ. ਆਈ. ਵਾਰਵਿਕਸ਼ਾਇਰ ਕਾਉਂਟੀ ਕ੍ਰਿਕਟ ਟੀਮ, ਭਾਰਤੀ ਏਅਰਲਾਈਨਜ਼ ਕ੍ਰਿਕਟ ਟੀਮ, ਬੀ. ਪੀ. ਸੀ. ਐੱਲ. ਅਤੇ ਆਈ. ਸੀ. ਸੀ. ਦੇ ਲਈ ਖੇਡਣਾ ਬਹੁਤ ਮਾਣ ਵਾਲੀ ਗੱਲ ਰਹੀ ਹੈ। ਇਕ ਕ੍ਰਿਕਟ ਦੇ ਰੂਪ ਵਿਚ ਆਪਣੇ 25 ਸਾਲ ਦੇ ਕਰੀਅਰ ਦੇ ਦੌਰਾਨ ਮੈਂ ਮੁਕਾਬਲੇ, ਜਨੂੰਨ ਅਤੇ ਦ੍ਰਿੜਤਾ ਦੇ ਉੱਚੇ ਮਾਪਦੰਡਾਂ ਦੇ ਨਾਲ ਤਿਆਰੀ ਤੇ ਸਿਖਲਾਈ ਦੇ ਦੌਰਾਨ ਹਮੇਸ਼ਾ ਸਫਲਤਾ ਤੇ ਮੈਚ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਪਾਰਿਵਾਰ, ਮੇਰੇ ਸਾਥੀਆਂ ਅਤੇ ਭਾਰਤ ਦੇ ਲੋਕਾਂ ਦਾ ਪ੍ਰਤੀਨਿਧਤਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। 

ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਜ਼ਿਕਰਯੋਗ ਹੈ ਕਿ ਸ਼੍ਰੀਸੰਤ 'ਤੇ ਆਈ. ਪੀ. ਐੱਲ. 2013 ਦੇ ਦੌਰਾਨ ਮੈਚ ਫਿਕਸਿੰਗ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਹਾਲਾਂਕਿ ਪਾਬੰਦੀ ਖਤਮ ਹੋਣ ਤੋਂ ਬਾਅਦ ਵਾਪਸੀ ਕੀਤੀ ਸੀ ਪਰ ਹਾਲ ਹੀ ਵਿਚ ਹੋਈ 2022 ਦੀ ਮੈਗਾ ਆਈ. ਪੀ. ਐੱਲ. ਨਿਲਾਮੀ ਵਿਚ ਉਨ੍ਹਾਂ ਨੂੰ ਕਿਸੇ ਨੇ ਨਹੀਂ ਖਰੀਦਿਆ। ਸ਼੍ਰੀਸੰਤ ਨੇ ਆਖਰੀ ਮੈਚ ਮੇਘਾਲਿਆ ਦੇ ਵਿਰੁੱਧ ਖੇਡਿਆ ਸੀ। ਫਰਵਰੀ 2022 ਵਿਚ ਖੇਡੇ ਘਏ ਇਸ ਮੁਕਾਬਲੇ ਵਿਚ ਉਨ੍ਹਾਂ ਨੇ 2 ਵਿਕਟਾਂ ਹਾਸਲ ਕੀਤੀਆਂ ਸਨ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News