ਸ਼ਮੀ ਲਈ ਭਾਰਤੀ ਫੈਂਸ ਲਿਆਏ ਬਰਥਡੇ ਕੇਕ, ਮਨਾਇਆ ਜਸ਼ਨ (ਵੀਡੀਓ)

Saturday, Sep 04, 2021 - 12:22 AM (IST)

ਸ਼ਮੀ ਲਈ ਭਾਰਤੀ ਫੈਂਸ ਲਿਆਏ ਬਰਥਡੇ ਕੇਕ, ਮਨਾਇਆ ਜਸ਼ਨ (ਵੀਡੀਓ)

ਲੰਡਨ- ਓਵਲ ਦੇ ਮੈਦਾਨ 'ਤੇ ਇੰਗਲੈਂਡ ਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਫੈਂਸ ਨੇ ਮੁਹੰਮਦ ਸ਼ਮੀ ਦਾ ਜਨਮਦਿਨ ਮਨਾਇਆ। ਇਸ ਦੇ ਲਈ ਭਾਰਤੀ ਫੈਂਸ ਕੇਕ ਵੀ ਲੈ ਕੇ ਆਈ ਸਨ। ਸ਼ਮੀ ਜੋਕਿ ਪਲੇਇੰਗ-11 ਤੋਂ ਬਾਹਰ ਹੋ ਗਏ, ਪਵੇਲੀਅਨ 'ਚ ਬੈਠੇ ਸੀ ਤਾਂ ਦਰਸ਼ਕਾਂ ਦੀ ਬੇਨਤੀ 'ਤੇ ਉਹ ਹੇਠਾ ਆਏ ਅਤੇ ਸਭ ਦੇ ਨਾਲ ਮਿਲ ਕੇ ਕੇਕ ਕੱਟਿਆ ਅਤੇ ਸਾਰਿਆਂ ਦੀਆਂ ਸ਼ੁੱਭਕਾਮਨਾਵਾਂ ਲਈਆਂ। ਦੇਖੋ ਵੀਡੀਓ-

ਇਹ ਖ਼ਬਰ ਪੜ੍ਹੋ- IND v ENG : ਉਮੇਸ਼ ਦੀ ਸ਼ਾਨਦਾਰ ਵਾਪਸੀ, ਰੂਟ ਨੂੰ ਕੀਤਾ ਕਲੀਨ ਬੋਲਡ (ਵੀਡੀਓ)


ਦੱਸ ਦੇਈਏ ਕਿ ਸੀਰੀਜ਼ ਵਿਚ 1-1 ਦੀ ਬਰਾਬਰੀ 'ਤੇ ਚੱਲ ਰਹੀ ਭਾਰਤੀ ਟੀਮ ਨੇ ਚੌਥੇ ਟੈਸਟ ਮੈਚ ਵਿਚ ਦੋ ਬਦਲਾਅ ਕੀਤੇ ਹਨ। ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸ਼ਮੀ ਨੂੰ ਬਾਹਰ ਬਿਠਾ ਕੇ ਉਮੇਸ਼ ਯਾਦਵ ਤੇ ਸ਼ਾਰਦੁਲ ਠਾਕੁਰ ਨੂੰ ਮੌਕਾ ਦਿੱਤਾ ਗਿਆ। ਸ਼ਾਰਦੁਲ ਨੇ ਇੱਥੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਬੱਲੇਬਾਜ਼ੀ 'ਚ ਸਭ ਨੂੰ ਪ੍ਰਭਾਵਿਤ ਕੀਤਾ। ਇਸ ਦੇ ਨਾਲ ਹੀ ਉਮੇਸ਼ ਨੇ ਜੋ ਰੂਟ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ।

ਇਹ ਖ਼ਬਰ ਪੜ੍ਹੋ- ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ ਲੱਗੀਆਂ 372.1 ਮਿਲੀਅਨ ਖੁਰਾਕਾਂ : CDC

PunjabKesari


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News