ਖੇਡ ਦੇ ਨਾਲ-ਨਾਲ ਕ੍ਰਿਕਟਰ ਕਾਰਬੋਰ ’ਚ ਵੀ ਲੈ ਰਹੇ ਨੇ ਦਿਲਚਸਪੀ

Monday, Aug 26, 2024 - 11:09 AM (IST)

ਖੇਡ ਦੇ ਨਾਲ-ਨਾਲ ਕ੍ਰਿਕਟਰ ਕਾਰਬੋਰ ’ਚ ਵੀ ਲੈ ਰਹੇ ਨੇ ਦਿਲਚਸਪੀ

ਸਪੋਰਟਸ ਡੈਸਕ : ਕਈ ਸਾਬਕਾ ਤੇ ਮੌਜੂਦਾ ਕ੍ਰਿਕਟਰ ਖੇਡ ਦੇ ਨਾਲ-ਨਾਲ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਈ ਕੰਪਨੀਆਂ ਵਿਚ ਨਿਵੇਸ਼ ਕਰ ਰਹੇ ਹਨ। ਕੁਝ ਵੱਖ-ਵੱਖ ਨਵੇਂ ਉੱਦਮਾਂ ਦੇ ਸੰਸਥਾਪਕ ਬਣ ਰਹੇ ਹਨ। ਰਿਪੋਰਟਾਂ ਮੁਤਾਬਕ ਐੱਮ. ਐੱਸ. ਧੋਨੀ ਨੇ ਆਈ. ਪੀ. ਓ.-ਬਾਊਂਡ ਜਵੈਲਰੀ ਮੇਕਰ ਬਲੂਸਟੋਨ ਵਿਚ ਹਿੱਸੇਦਾਰੀ ਹਾਸਲ ਕੀਤੀ ਹੈ ਜਦਕਿ ਵੈਂਚਰ ਫੰਡ ਪੀਕ ਐਕਸ.ਵੀ. ਪਾਰਟਨਰਸ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਸਪੋਰਟਸ ਸ਼ੂ ਸਟਾਰਟਅਪ ਦਾ ਸਮਰਥਨ ਕਰਨ ਲਈ ਤਿਆਰ ਹੈ। ਖਬਰਾਂ ਅਨੁਸਾਰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਸਪੋਰਟਸ ਐਥਲੀਜ਼ਰ ਫਰਮ ਐਜ਼ਿਲੀਟਾਸ ਸਪੋਰਟਸ ਵਿਚ ਹਿੱਸੇਦਾਰੀ ਲਈ ਹੈ, ਜਿਸਦੀ ਸਥਾਪਨਾ ਪਿਊਮਾ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਭਿਸ਼ੇਕ ਗਾਂਗੁਲੀ ਨੇ ਕੀਤੀ ਸੀ।
ਇਸ ਸਬੰਧੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਐਂਡੋਰਸਮੈਂਟ ਸੌਦਿਆਂ ’ਤੇ ਧਿਆਨ ਕੇਂਦ੍ਰਿਤ ਕਰਨ ਨਾਲ ਐਥਲੀਟ ਹੁਣ ਕੰਪਨੀਆਂ ਦੇ ਸ਼ੇਅਰਾਂ ਵਿਚ ਵਧੇਰੇ ਦਿਲਚਸਪੀ ਲੈ ਰਹੇ ਹਨ, ਨਾਲ ਹੀ ਕੰਪਨੀ ਦੇ ਸੰਚਾਲਨ ਵਿਚ ਵੱਡੀਆਂ ਭੂਮਿਕਾਵਾਂ ਨਿਭਾਅ ਰਹੇ ਹਨ। ਖਾਸ ਤੌਰ ’ਤੇ ਜਿਹੜੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਵੱਡੇ ਬ੍ਰਾਂਡ ਵੈਲਿਊ ਬਣ ਚੁੱਕੇ ਹਨ।
ਇਸ ਤੋਂ ਪਹਿਲਾਂ ਇਕ ਰਿਪੋਰਟ ਮੁਤਾਬਕ ਪਹਿਲੀ ਵਾਰ ਸਚਿਨ ਤੇਂਦੁਲਕਰ ਨੇ ਸਾਬਕਾ ਸਵਿਗੀ ਇੰਸਟਾਮਾਰਟ ਪ੍ਰਮੁੱਖ ਕਾਰਤਿਕ ਗੁਰੂਮੂਰਤੀ ਨਾਲ ਐਥਲੈਟਿਕ ਬ੍ਰਾਂਡ ਨੂੰ ਲਾਂਚ ਕਰਨ ਲਈ ਸਹਿਯੋਗ ਬਾਰੇ ਸੂਚਨਾ ਦਿੱਤੀ ਸੀ। ਮਾਮਲੇ ਦੇ ਜਾਣਕਾਰ ਲੋਕਾਂ ਨੇ ਕਿਹਾ ਕਿ ਕਿ ਸਟਾਰ ਕ੍ਰਿਕਟਰ ਨਵੇਂ ਉਪਭੋਗਤਾਵਾਂ ਨੂੰ ਵੀ ਵਿਕਸਤ ਕਰ ਰਹੇ ਹਨ, ਜਿਨ੍ਹਾਂ ਦੇ ਆਉਣ ਵਾਲੇ ਮਹੀਨਿਆਂ ਵਿਚ ਉੱਭਰਨ ਦੀ ਸੰਭਵਾਨਾ ਹੈ।
ਨਵੇਂ ਕਾਰੋਬਾਰ ਦਾ ਸਮਰਥਨ ਕਰਨ ਵਾਲੇ ਸ਼ੁਰੂਆਤੀ ਸਟਾਰ ਕ੍ਰਿਕਟਰਾਂ ਵਿਚ ਇਕ ਮਹਿੰਦਰ ਸਿੰਘ ਧੋਨੀ ਵੀ ਹੈ, ਜਿਸ ਨੇ ਕਈ ਤਰ੍ਹਾਂ ਦੇ ਵਪਾਰਾਂ ਵਿਚ ਨਿਵੇਸ਼ ਕੀਤਾ ਹੈ, ਜਿਸ ਵਿਚ ਡ੍ਰੋਨ ਸਟਾਟਅਪ ਗਰੁੜ ਐਰੋਸਪੇਸ, ਬੈਂਗਲੁਰੂ ਸਥਿਤ ਫਿਟਨੈੱਸ ਸਟਾਰਟਅਪ ਤਗੜੇ ਰਹੋ, ਕਾਰ ਪਲੇਟਫਾਰਮ ਕਾਰਸ 24 ਤੇ ਡਿਜ਼ੀਟਲ ਲੈਂਡਿੰਗ ਪਲਟੇਫਾਰਮ ਖਾਤਾਬੁੱਕ ਆਦਿ ਸ਼ਾਮਲ ਹਨ।
ਕ੍ਰਿਕਟਰ ਸਟਾਰਟਅਪਸ ਬਰਾਂਡ ਵੈਲਿਊ
ਸਚਿਨ ਤੇਂਦੁਲਕਰ ਐੱਸ. ਆਰ. ਟੀ 10 ਐਥਲੀਜਰ, ਜੇਟਸਿੰਥੇਸਿਸ, ਸਵਿਗੀ 91.3 ਮਿਲੀਅਨ ਡਾਲਰ
ਐੱਮ. ਐੱਸ. ਧੋਨੀ ਬਲੂਸਟੋਨ, ਗਰੁੜ ਐਰੋਸਪੇਸ, ਖਾਤਾਬੁੱਕ 98.5 ਮਿਲੀਅਨ ਡਾਲਰ
ਵਿਰਾਟ ਕੋਹਲੀ ਰੋਗਨ, ਵਨ 8 (ਪਿਊਮਾ), ਰੇਜ ਕੌਫੀ, 227.9 ਮਿਲੀਅਨ ਡਾਲਰ
ਰੋਹਿਤ ਸ਼ਰਮਾ ਲਿਓ 1, ਵਿਰੂਟਸ ਵੇਲਨੇਸ ਰੈਪਿਡੋਬੋਟਿਕਸ 41 ਮਿਲੀਅਨ ਡਾਲਰ
ਹਾਰਦਿਕ ਪੰਡਯਾ ਅਰੇਟੋ, ਲੇਂਡਨਕਲੱਬ 38.4 ਮਿਲੀਅਨ ਡਾਲਰ
ਮਹਾਨ ਕ੍ਰਿਕਟਰ ਕਪਿਲ ਦੇਵ ਨੇ 2021 ਵਿਚ ਖੇਡ ਉਪਕਰਨਾਂ ਤੋਂ ਟੈਕਸ ਹਟਾਉਣ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਇਸ ਨਾਲ ਦੇਸ਼ ਨੂੰ ਹੋਰ ਵਧੇਰੇ ਚੈਂਪੀਅਨ ਬਣਾਉਣ ਵਿਚ ਮਦਦ ਮਿਲੇਗੀ ਕਿਉਂਕਿ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਬੱਚੇ ਖੇਡ ਉਪਕਰਨ ਖਰੀਦ ਸਕਣਗੇ ਤੇ ਖੇਡਾਂ ਵਿਚ ਆ ਸਕਣਗੇ।
ਕੋਲਕਾਤਾ ਨਾਈਟ ਰਾਈਡਰਜ਼ ਨੇ 2021 ਵਿਚ ਯੂ. ਏ. ਈ. ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਬਚੇ ਸੈਸ਼ਨ ਲਈ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨਾਲ ਕਰਾਰ ਕੀਤਾ ਸੀ। ਸਾਊਥੀ ਨੂੰ ਆਸਟ੍ਰੇਲੀਆ ਦੇ ਪੈਟ ਕਮਿੰਸ ਦੇ ਬਦਲ ਦੇ ਤੌਰ ’ਤੇ ਟੀਮ ਨਾਲ ਜੋੜਿਆ ਗਿਆ ਸੀ।
ਪਿਯਰੇ ਐਮਰਿਕ ਆਬਮੇਯਾਂਗ ਦੀ ਹੈਟ੍ਰਿਕ ਦੀ ਮਦਦ ਨਾਲ ਆਰਸਨੈੱਲ ਨੇ ਇੰਗਲੈਂਡ ਦੇ ਲੀਗ ਕੱਪ ਫੁੱਟਬਾਲ ਟੂਰਨਾਮੈਂਟ-2021 ਦੇ ਦੂਜੇ ਦੌਰ ਵਿਚ ਵੇਸਟ ਬ੍ਰੋਮ ਨੂੰ 6-0 ਨਾਲ ਕਰਾਰੀ ਹਾਰ ਦਿੱਤੀ ਸੀ। ਆਰਸਨੈੱਲ ਦਾ ਪ੍ਰੀਮੀਅਰ ਲੀਗ ਵਿਚ ਇਸ ਤੋਂ ਪਹਿਲਾਂ ਤੱਕ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ।
 


author

Aarti dhillon

Content Editor

Related News