ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, ਕੋਹਲੀ-ਜਡੇਜਾ ਨਾਲ World Cup ਜਿੱਤ ਚੁੱਕਿਆ ਹੈ ਪੰਜਾਬ ਦਾ ਇਹ ਪੁੱਤ

Friday, Nov 29, 2024 - 03:43 PM (IST)

ਸਪੋਰਟਸ ਡੈਸਕ: ਭਾਰਤੀ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸਿਧਾਰਥ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਸਾਲ 2018 ਵਿਚ ਆਪਣਾ ਡੈਬਿਊ ਕੀਤਾ ਸੀ। ਇਸ ਦੇ ਨਾਲ ਹੀ ਉਹ 2008 ਵਿਚ World Cup ਜਿੱਤਣ ਵਾਲੀ ਅੰਡਰ-19 ਭਾਰਤੀ ਟੀਮ ਦਾ ਵੀ ਹਿੱਸਾ ਸੀ। ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਵਿਸ਼ਵ ਕੱਪ ਜਿੱਤਿਆ ਸੀ। ਉੱਥੇ ਹੀ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਇਸ ਟੀਮ ਦੇ ਉਪ-ਕਪਤਾਨ ਸਨ। ਇਸ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿਚ ਸਿਧਾਰਥ ਕੌਲ ਨੇ ਅਹਿਮ ਭੂਮਿਕਾ ਨਿਭਾਈ ਸੀ। 

ਇਹ ਖ਼ਬਰ ਵੀ ਪੜ੍ਹੋ - IPL ਲਈ ਕਰੋੜਾਂ 'ਚ ਵਿਕੇ ਖਿਡਾਰੀਆਂ ਨੂੰ ਨਹੀਂ ਮਿਲਣਗੇ ਪੂਰੇ ਪੈਸੇ, ਜਾਣੋ ਅਸਲ 'ਚ ਕਿੰਨੀ ਮਿਲੇਗੀ ਰਕਮ

ਸਿਧਾਰਥ ਕੌਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਆਪਣੇ ਕਰੀਅਰ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਲਿਖਿਆ ਹੈ ਕਿ, "ਬਚਪਨ ਵਿਚ ਜਦੋਂ ਮੈਂ ਪੰਜਾਬ ਦੇ ਮੈਦਾਨਾਂ ਵਿਚ ਖੇਡਦਾ ਸੀ ਤਾਂ ਮੇਰਾ ਇਕ ਸੁਪਨਾ ਸੀ, ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸੁਪਨਾ। 2018 ਵਿਚ, ਪ੍ਰਮਾਤਮਾ ਦੀ ਕਿਰਪਾ ਨਾਲ, ਮੈਨੂੰ T20i ਟੀਮ ਵਿਚ ਆਪਣੀ ਇੰਡੀਆ ਕੈਪ ਨੰਬਰ 75 ਅਤੇ ODI ਟੀਮ ਵਿਚ 221ਵੀਂ ਕੈਪ ਪ੍ਰਾਪਤ ਹੋਈ। ਹੁਣ ਸਮਾਂ ਆ ਗਿਆ ਹੈ ਕਿ ਮੈਂ ਭਾਰਤ ਵਿਚ ਆਪਣੇ ਕਰੀਅਰ ਨੂੰ ਲੈ ਕੇ ਸੰਨਿਆਸ ਦਾ ਐਲਾਨ ਕਰਾਂ।"

ਸਿਧਾਰਥ ਕੌਲ ਨੇ ਭਾਰਤੀ ਟੀਮ ਲਈ 3 ਵਨਡੇ ਤੇ 3 ਟੀ-20 ਮੁਕਾਬਲੇ ਹੀ ਖੇਡੇ ਹਨ। ਕੌਲ ਨੇ ਵਨਡੇ ਕ੍ਰਿਕਟ ‘ਚ ਤਿੰਨ ਮੈਚ ਖੇਡੇ ਪਰ ਇਸ ਦੌਰਾਨ ਉਹ ਇਕ ਵੀ ਵਿਕਟ ਨਹੀਂ ਲੈ ਸਕੇ। ਇਸ ਦੇ ਨਾਲ ਹੀ ਸਿਧਾਰਥ ਨੇ ਭਾਰਤ ਲਈ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ, ਜਿਸ ਵਿਚ ਉਨ੍ਹਾਂ ਨੇ ਕੁੱਲ ਚਾਰ ਵਿਕਟਾਂ ਲਈਆਂ। ਸਿਧਾਰਥ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਸਾਲ 2019 ਵਿੱਚ ਖੇਡਿਆ ਸੀ। ਉਦੋਂ ਤੋਂ ਸਿਧਾਰਥ ਭਾਰਤੀ ਟੀਮ ਤੋਂ ਬਾਹਰ ਸਨ।

ਇਹ ਖ਼ਬਰ ਵੀ ਪੜ੍ਹੋ : ਕੌਣ ਸੰਭਾਲੇਗਾ ਪੰਜਾਬ ਦੀ ਕਮਾਨ? IPL 2025 'ਚ ਨਵੀਂ ਟੀਮ ਤੋਂ ਟਰਾਫ਼ੀ ਦੀ ਆਸ

IPL ਵਿਚ ਉਹ ਦਿੱਲੀ ਡੇਅਰਡੇਵਿਲਜ਼, ਕੋਲਕਾਤਾ ਨਾਈਟ ਰਾਈਡਰਜ਼, ਸਨਰਾਈਜ਼ਰਸ ਹੈਦਰਾਬਾਦ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡ ਚੁੱਕੇ ਹਨ। ਸਿੱਧਾਰਥ ਕੌਲ ਨੇ ਹਾਲ ਹੀ ਵਿਚ IPL 2025 ਲਈ ਹੋਈ  ਨਿਲਾਮੀ ਵਿਚ ਵੀ ਨਾਂ ਦਰਜ ਕਰਵਾਇਆ ਸੀ, ਪਰ ਕਿਸੇ ਵੀ ਟੀਮ ਨੇ ਉਨ੍ਹਾਂ ਨੂੰ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ। 

ਕੌਲ ਨੇ ਫਸਟ ਕਲਾਸ ਮੁਕਾਬਲਿਆਂ ਵਿਚ ਪੰਜਾਬ ਲਈ 88 ਮੈਚ ਖੇਡੇ ਅਤੇ 297 ਵਿਕਟਾਂ ਲਈਆਂ। ਇਸ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ 111 ਲਿਸਟ ਏ ਮੈਚਾਂ 'ਚ 199 ਵਿਕਟਾਂ ਅਤੇ 145 ਟੀ-20 ਮੈਚਾਂ 'ਚ 182 ਵਿਕਟਾਂ ਹਾਸਲ ਕੀਤੀਆਂ ਹਨ। ਕੌਲ ਵਿਜੇ ਹਜ਼ਾਰੇ ਟਰਾਫੀ ਵਿਚ 155 ਵਿਕਟਾਂ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ 120 ਵਿਕਟਾਂ ਨਾਲ ਸਭ ਤੋਂ ਸਫਲ ਗੇਂਦਬਾਜ਼ਾਂ ਵਿਚੋਂ ਇਕ ਹਨ। ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਰਣਜੀ ਟਰਾਫੀ ਵਿਚ ਹਰਿਆਣਾ ਦੇ ਖ਼ਿਲਾਫ਼ ਆਖਰੀ ਕ੍ਰਿਕਟ ਮੈਚ ਖੇਡਿਆ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News