ਕ੍ਰਿਕਟ ਅਤੇ ਕਿਸੇ ਵੀ ਖੇਡ ’ਚ ਨਸਲੀ ਟਿੱਪਣੀਆਂ ਸਵੀਕਾਰ ਨਹੀਂ : ਗੌਤਮ ਗੰਭੀਰ

Wednesday, Jan 13, 2021 - 11:01 AM (IST)

ਕ੍ਰਿਕਟ ਅਤੇ ਕਿਸੇ ਵੀ ਖੇਡ ’ਚ ਨਸਲੀ ਟਿੱਪਣੀਆਂ ਸਵੀਕਾਰ ਨਹੀਂ : ਗੌਤਮ ਗੰਭੀਰ

ਨਵੀਂ ਦਿੱਲੀ (ਵਾਰਤਾ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਹੈ ਕਿ ਕਿਸੇ ਵੀ ਖੇਡ ਵਿਚ ਨਸਲੀ ਟਿੱਪਣੀਆਂ ਬਿਲਕੁੱਲ ਸਵੀਕਾਰ ਨਹੀਂ ਹਨ। ਇਹ ਬਹੁਤ ਬਦਕਿਸਮਤੀ ਭਰਿਆ ਹੈ। ਸਿਰਫ਼ ਕ੍ਰਿਕੇਟ ਹੀ ਨਹੀਂ, ਸਗੋਂ ਕਿਸੇ ਵੀ ਖੇਡ ਵਿਚ ਅਜਿਹਾ ਨਹੀਂ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਲਈ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: ਚੀਨ ’ਤੇ ਸ਼ਿਕੰਜਾ ਕੱਸੇ ਜਾਣ ਕਾਰਣ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ’ਚ ਹੋਇਆ ਵਾਧਾ

ਗੰਭੀਰ ਨੇ ਸਿਡਨੀ ਕ੍ਰਿਕਟ ਗਰਾਉਂਡ ’ਤੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਤੀਜੇ ਬਾਕਸਿੰਗ ਡੇਅ ਟੈਸਟ ਮੈਚ ਦੌਰਾਨ ਉਠੇ ਨਸਲੀ ਮੁੱਦੇ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, ‘ਜਿਸ ਖਿਡਾਰੀ ਨਾਲ ਇਹ ਹੁੰਦਾ ਹੈ, ਸਿਰਫ਼ਉਓਹੀ ਇਸ ਨੂੰ ਮਹਿਸੂਸ ਕਰਦਾ ਹੈ। ਅਕਸਰ ਖਿਡਾਰੀਆਂ ਨੂੰ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਰਗੀਆਂ ਜਗ੍ਹਾਵਾਂ ’ਤੇ ਦੁਰਵਿਵਵਹਾਰ ਦਾ ਸਾਹਮਣਾ ਕਰਣਾ ਪੈਂਦਾ ਹੈ, ਭਾਵੇਂ ਉਹ ਬਾਕਸਿੰਗ ਡੇਅ ਟੈਸਟ ਮੈਚ ਖੇਡ ਰਹੇ ਹੋਣ ਜਾਂ ਕੋਈ ਹੋਰ ਖੇਡ, ਹਾਲਾਂਕਿ ਖਿਡਾਰੀ ਇਸ ਨੂੰ ਸਵੀਕਾਰ ਕਰ ਲੈਂਦੇ ਹਨ  ਪਰ ਇਹ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੇ  ਨਾਲ ਕਿਸ ਤਰ੍ਹਾਂ ਦੀ ਬਦਸਲੂਕੀ ਹੋਈ ਹੈ। ਜੇਕਰ ਉਨ੍ਹਾਂ ਨੂੰ ਕੁੱਝ ਅਜਿਹਾ ਕਿਹਾ ਗਿਆ ਹੈ ਜੋ ਸਵੀਕਾਰ ਯੋਗ ਨਹੀਂ ਹੈ, ਵਿਸ਼ੇਸ਼ ਰੂਪ ਨਾਲ ਚਮੜੀ ਦੇ ਰੰਗ ਦੇ ਬਾਰੇ ਵਿੱਚ ਤਾਂ ਇਹ ਮਨਜ਼ੂਰ ਨਹੀਂ ਹੈ। ਇਨ੍ਹਾਂ ਚੀਜ਼ਾਂ ਨੂੰ ਰੋਕਣ ਦੀ ਜ਼ਰੂਰਤ ਹੈ।’

ਇਹ ਵੀ ਪੜ੍ਹੋ: ਗ੍ਰੀਨ ਟੀ ਅਪਣਾਓ, ਕੈਂਸਰ ਦੀ ਟੈਨਸ਼ਨ ਨੂੰ ਭੁੱਲ ਜਾਓ

ਗੰਭੀਰ ਨੇ ਤੀਜਾ ਟੈਸਟ ਮੈਚ ਜਿੱਤਣ ਲਈ ਰਿਸ਼ਭ ਪੰਤ ਅਤੇ ਚੇਤੇਸ਼ਵਰ ਪੁਜਾਰਾ ਦੀਆਂ ਕੋਸ਼ਿਸ਼ਾਂ ਲਈ ਭਾਰਤੀ ਟੀਮ ਦੀ ਪ੍ਰਸ਼ੰਸਾ ਵੀ ਕੀਤੀ, ਕਿਉਂਕਿ ਉਨ੍ਹਾਂ ਦੇ ਅਤੇ ਹਨੁਮਾ ਵਿਹਾਰੀ ਅਤੇ ਰਵਿਚੰਦਰਨ ਅਸ਼ਵਿਨ ਦੇ ਕਠਿਨ ਸੰਘਰਸ਼ ਦੀ ਬਦੌਲਤ ਹੀ ਮੈਚ ਡ੍ਰਾ ਹੋ ਸਕਿਆ। ਪੰਤ ਨੇ ਸੱਚਮੁਚ ਚੰਗੀ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਆਪਣੀ ਤਕਨੀਕ  ਮੁਤਾਬਕ ਹੀ ਬੱਲੇਬਾਜ਼ੀ ਕੀਤੀ।’ ਉਨ੍ਹਾਂ ਕਿਹਾ ਕਿ ਜਦੋਂ ਪੁਜਾਰਾ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਸਟਰਾਈਕ-ਰੇਟ ਦਾ ਜ਼ਿਕਰ ਹੁੰਦਾ ਹੈ ਪਰ ਵਿਸ਼ਵ ਕ੍ਰਿਕਟ ਵਿਚ ਬਹੁਤ ਘੱਟ ਬੱਲੇਬਾਜ਼ ਅਜਿਹੇ ਹਨ ਜੋ ਲੰਬੇ ਸਮੇਂ ਤੱਕ ਖੇਡ ਸਕਦੇ ਹਨ ਅਤੇ ਉਹ ਉਨ੍ਹਾਂ ਵਿਚੋਂ ਇਕ ਹਨ।’ ਗੰਭੀਰ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਚੌਥੇ ਟੈਸਟ ਮੈਚ ਵਿਚ ਚੰਗਾ ਕ੍ਰਿਕਟ ਖੇਡਦੀ ਹੈ ਤਾਂ ਉਹ ਸੀਰੀਜ਼ ਜਿੱਤ ਸਕਦੀ ਹੈ।

ਇਹ ਵੀ ਪੜ੍ਹੋ: ਲੋਹੜੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News