ਓਲੰਪੀਆਡ ਦੀ ਤਿਆਰੀ ''ਚ ਰੁੱਝੀ ਭਾਰਤੀ ਸ਼ਤਰੰਜ ਟੀਮ

Monday, Mar 19, 2018 - 02:30 AM (IST)

ਓਲੰਪੀਆਡ ਦੀ ਤਿਆਰੀ ''ਚ ਰੁੱਝੀ ਭਾਰਤੀ ਸ਼ਤਰੰਜ ਟੀਮ

ਨਵੀਂ ਦਿੱਲੀ— ਸਤੰਬਰ ਦੇ ਅੰਤ 'ਚ ਬਾਤੂਮੀ (ਜਾਰਜੀਆ) ਵਿਚ ਹੋਣ ਵਾਲੇ 43ਵੇਂ ਸ਼ਤਰੰਜ ਓਲੰਪੀਆਡ ਲਈ ਭਾਰਤੀ ਸ਼ਤਰੰਜ ਟੀਮ ਇਸ ਵਾਰ ਬਹੁਤ ਹੀ ਉਤਸ਼ਾਹ ਨਾਲ ਭਰੀ ਨਜ਼ਰ ਆ ਰਹੀ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤੀ ਟੀਮ ਦੀ ਤਿਆਰੀ 6 ਮਹੀਨੇ ਪਹਿਲਾਂ ਹੀ ਨਜ਼ਰ ਆ ਰਹੀ ਹੈ। ਵੱਡੀ ਗੱਲ ਇਹ ਹੈ ਕਿ ਇਸ ਵਾਰ ਵਿਸ਼ਵ ਸ਼ਤਰੰਜ ਓਲੰਪੀਆਡ ਦੀ ਟੀਮ ਵਿਚ 5 ਵਾਰ ਦਾ ਕਲਾਸਿਕ ਵਿਸ਼ਵ ਚੈਂਪੀਅਨ ਤੇ ਮੌਜੂਦਾ ਰੈਪਿਡ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਵੀ ਨਜ਼ਰ ਆਏਗਾ। ਇਹ ਗੱਲ ਟੀਮ ਵਿਚ ਜੋਸ਼ ਭਰਨ ਲਈ ਕਾਫੀ ਹੈ। ਟੀਮ ਇਸ ਸਮੇਂ ਦਿੱਲੀ 'ਚ ਟ੍ਰੇਨਿੰਗ ਕੈਂਪ ਵਿਚ ਤਿਆਰੀ ਕਰਦੀ ਨਜ਼ਰ ਆ ਰਹੀ ਹੈ। 
ਅਖਿਲ ਭਾਰਤੀ ਸ਼ਤਰੰਜ ਸੰਘ ਦੇ ਸਕੱਤਰ ਭਾਰਤ ਸਿੰਘ ਚੌਹਾਨ ਨੇ ਦੱਸਿਆ ਕਿ ਸੰਘ ਖਿਡਾਰੀਆਂ ਨੂੰ ਹਰ ਸਹੂਲਤ ਤੇ ਟ੍ਰੇਨਿੰਗ ਉਪਲੱਬਧ ਕਰਾ ਰਿਹਾ ਹੈ ਤਾਂ ਕਿ ਭਾਰਤ ਇਸ ਵਾਰ ਸਭ ਤੋਂ ਬਿਹਤਰ ਪ੍ਰਦਰਸ਼ਨ ਕਰ ਸਕੇ।


Related News