ਇਟਲੀ ’ਚ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਭਾਰਤੀ ਮੁੱਕੇਬਾਜ਼

Saturday, Mar 02, 2024 - 07:21 PM (IST)

ਨਵੀਂ ਦਿੱਲੀ– ਤਜਰਬੇਕਾਰ ਮੁੱਕੇਬਾਜ਼ ਸ਼ਿਵ ਥਾਪਾ, ਦੀਪਕ ਭੋਰੀਆ ਤੇ ਨਿਸ਼ਾਂਤ ਦੇਵ ਸਮੇਤ 9 ਭਾਰਤੀ ਮੁੱਕੇਬਾਜ਼ ਐਤਵਾਰ ਤੋਂ ਇਟਲੀ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਵਿਸ਼ਵ ਕੁਆਲੀਫਿਕੇਸ਼ਨ ਟੂਰਨਾਮੈਂਟ ਵਿਚ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਲਈ ਰਿੰਗ ਵਿਚ ਉਤਰਨਗੇ ਭਾਰਤ ਦੇ 7 ਪੁਰਸ਼ ਤੇ 2 ਮਹਿਲਾ ਮੁੱਕੇਬਾਜ਼ ਕੌਮਾਂਤਰੀ ਓਲੰਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਵੱਲੋਂ ਬਣਾਈ ਗਈ ਇਕ ਐਡਹਾਕ ਕਮੇਟੀ ਪੈਰਿਸ 2024 ਮੁੱਕੇਬਾਜ਼ੀ ਇਕਾਈ (ਪੀ. ਬੀ. ਯੂ.) ਵਲੋਂ ਆਯੋਜਿਤ ਕੀਤੇ ਜਾ ਰਹੇ ਕੁਆਲੀਫਾਇਰ ਵਿਚ ਓਲੰਪਿਕ ਸਥਾਨ ਹਾਸਲ ਕਰਨ ਦਾ ਟੀਚਾ ਬਣਾਉਣਗੇ।
ਟੂਰਨਾਮੈਂਟ ਵਿਚ 49 ਕੋਟਾ ਸਥਾਨ ਦਾਅ ’ਤੇ ਲੱਗੇ ਹੋਣਗੇ ਤੇ ਇਕ ਮੁੱਕੇਬਾਜ਼ ਸੈਮੀਫਾਈਨਲ ਵਿਚ ਪਹੁੰਚ ਕੇ ਪੈਰਿਸ ਓਲੰਪਿਕ ਦੀ ਟਿਕਟ ਪੱਕੀ ਕਰ ਲਵੇਗਾ ਪਰ ਮਹਿਲਾਵਾਂ ਦੇ 60 ਕਿ. ਗ੍ਰਾ. ਭਾਰ ਵਰਗ ਵਿਚ ਓਲੰਪਿਕ ਸਥਾਨ ਤੈਅ ਕਰਨ ਲਈ ਸੈਮੀਫਾਈਨਲ ਹਾਰ ਜਾਣ ਵਾਲੀਆਂ ਮੁੱਕੇਬਾਜ਼ਾਂ ਵਿਚਾਲੇ ‘ਬਾਕਸ ਆਫ’ (ਮੁਕਾਬਲਾ) ਹੋਵੇਗਾ ਕਿਉਂਕਿ ਸਿਰਫ 3 ਸਥਾਨ ਦਾਅ ’ਤੇ ਲੱਗੇ ਹਨ। ਕਈ ਮੁੱਕੇਬਾਜ਼ਾਂ ਨੇ ਆਪਣੇ ਸਬੰਧਤ ਮਹਾਦੀਪੀ ਟੂਰਨਾਮੈਂਟਾਂ ਵਿਚ ਕੋਟਾ ਸਥਾਨ ਹਾਸਲ ਕਰ ਲਏ ਹਨ ਪਰ ਕੁਝ ਵਿਸ਼ਵ ਪੱਧਰੀ ਮੁੱਕੇਬਾਜ਼ ਇਟਲੀ ਵਿਚ ਅਜਿਹਾ ਕਰਨਾ ਚਾਹੁਣਗੇ।
ਭਾਰਤੀ ਉਮੀਦਾ ਦੀ ਅਗਵਾਈ 2023 ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਭੋਰੀਆ (51 ਕਿ. ਗ੍ਰਾ.), ਮੁਹੰਮਦ ਹੁਸਾਮੂਉੱਦੀਨ ਗੋਡੇ ਦੀ ਸਰਜਰੀ ਤੋਂ ਬਾਅਦ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਪਹਿਲੀ ਵਾਰ ਰਿੰਗ ਵਿਚ ਉਤਰੇਗਾ। 6 ਵਾਰ ਦੇ ਏਸ਼ੀਆਈ ਚੈਂਪੀਅਨਸ਼ਿਪ ਤਮਗਾ ਜੇਤੂ ਥਾਪਾ (63.5 ਕਿ. ਗ੍ਰਾ.) ਦੇ ਨਾਲ ਸਾਬਕਾ ਏਸ਼ੀਆਈ ਚੈਂਪੀਅਨ ਸੰਜੀਤ (92 ਕਿ. ਗ੍ਰਾ.) ਤੋਂ ਵੀ ਕਾਫੀ ਉਮੀਦਾਂ ਲੱਗੀਆਂ ਹੋਣਗੀਆਂ। ਸੁਪਰ ਹੈਵੀਵੇਟ ਮੁੱਕੇਬਾਜ਼ ਨਰਿੰਦਰ ਬੇਰਵਾਲ (+92 ਕਿ. ਗ੍ਰਾ.) ਵੀ ਪ੍ਰਮੁੱਖ ਦਾਅਵੇਦਾਰ ਹੈ। ਉਹ ਏਸ਼ੀਆਈ ਮਹਾਦੀਪ ਦੇ ਮੁੱਕੇਬਾਜ਼ਾਂ ਲਈ ਪਹਿਲੀ ਕੁਆਲੀਫਾਇੰਗ ਪ੍ਰਤੀਯੋਗਿਤਾ ਏਸ਼ੀਆਡ ਵਿਚ ਸਾਰੇ ਭਾਰਤੀ ਪੁਰਸ਼ ਮੁੱਕੇਬਾਜ਼ਾਂ ਵਿਚਾਲੇ ਕੋਟਾ ਹਾਸਲ ਕਰਨ ਦੇ ਸਭ ਤੋਂ ਨੇੜੇ ਪਹੁੰਚਿਆ।
ਮਹਿਲਾਵਾਂ ਵਿਚ ਜੈਸਮੀਨ ਲੰਬੋਰੀਆ ਨੂੰ ਮਹਿਲਾਵਾਂ ਦੇ 60 ਕਿ. ਗ੍ਰਾ. ਵਰਗ ਵਿਚ ਸਖਤ ਮੁਕਾਬਲੇਬਾਜ਼ੀ ਮਿਲੇਗੇ। ਸਾਬਕਾ ਯੂਥ ਵਿਸ਼ਵ ਚੈਂਪੀਅਨ ਅੰਕੁਸ਼ਿਤਾ ਬੋਰੋ (66 ਕਿ. ਗ੍ਰਾ.) ਨੂੰ ਅਰੁੰਧਤੀ ਚੌਧਰੀ ਦੀ ਜਗ੍ਹਾ ਮੌਕਾ ਦਿੱਤਾ ਗਿਆ ਹੈ। ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਕਹਤ ਜਰੀਨ (50 ਕਿ. ਗ੍ਰਾ.), ਪ੍ਰੀਤੀ ਪਵਾਰ (54 ਕਿ. ਗ੍ਰਾ.), ਪਰਵੀਨ ਹੁੱਡਾ (57 ਕਿ. ਗ੍ਰਾ.) ਤੇ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿ. ਗ੍ਰਾ.) ਪਹਿਲਾਂ ਹੀ ਪੈਰਿਸ ਲਈ ਕੋਟਾ ਹਾਸਲ ਕਰ ਚੁੱਕੀਆਂ ਹਨ।


Aarti dhillon

Content Editor

Related News