AUS ਬੱਲੇਬਾਜ਼ਾਂ ''ਤੇ ਭਾਰਤੀ ਗੇਂਦਬਾਜ਼ਾਂ ਦਾ ਦਬਦਬਾ ਬਣਾਉਣਾ ਕਾਫੀ ਸਕਾਰਾਤਮਕ ਰਿਹਾ : ਮੰਧਾਨਾ

10/22/2021 1:19:04 AM

ਹੋਬਾਰਟ- ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਲੱਗਦਾ ਹੈ ਕਿ ਆਸਟਰੇਲੀਆ ਦੇ ਹਾਲ ਹੀ ਵਿਚ ਦੌਰੇ 'ਤੇ ਭਾਵੇ ਹੀ ਭਾਰਤ ਨੇ ਬਹੁ-ਫਾਰਮੈੱਟ ਸੀਰੀਜ਼ ਗੁਆ ਦਿੱਤੀ ਹੋਵੇ ਪਰ ਮਹਿਲਾ ਕ੍ਰਿਕਟ ਟੀਮ ਨੂੰ ਇਸ ਨਾਲ ਕਾਫੀ ਫਾਇਦਾ ਹੋਇਆ, ਜਿਸ ਵਿਚ ਸਭ ਤੋਂ ਸਕਾਰਾਤਮਕ ਚੀਜ਼ ਮਹਿਮਾਨ ਟੀਮ ਦੇ ਗੇਂਦਬਾਜ਼ਾਂ ਦਾ ਦਬਦਬੇ ਵਾਲਾ ਪ੍ਰਦਰਸ਼ਨ ਰਿਹਾ। ਭਾਰਤ ਨੇ ਇਹ ਬਹੁ-ਫਾਰਮੈੱਟ ਸੀਰੀਜ਼ 5-11 ਨਾਲ ਗੁਆਈ। ਸਫੇਦ ਗੇਂਦ ਦੀ ਸੀਰੀਜ਼ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਇਕਲੌਤਾ ਟੈਸਟ ਡਰਾਅ ਕਰਵਾਇਆ। ਮੰਧਾਨਾ ਨੇ ਰੈੱਡ ਬੁੱਲ ਕੈਂਪਸ ਕ੍ਰਿਕਟ ਦੇ 10 ਸਾਲ ਪੂਰੇ ਹੋਣ 'ਤੇ ਇਕ ਕਲੱਬ ਹਾਊਸ ਸੈਸ਼ਨ ਦੇ ਦੌਰਾਨ ਇਹ ਗੱਲ ਕਹੀ, ਜਿਸ ਵਿਚ ਪਹਿਲੇ ਮਹਿਲਾ ਗੇੜ ਦਾ ਐਲਾਨ ਕੀਤਾ ਗਿਆ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ

ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਬਹੁਤ ਚੀਜ਼ਾਂ ਸਕਾਰਾਤਮਕ ਰਹੀਆਂ। ਹਰ ਕਿਸੇ ਨੇ ਵਧੀਆ ਕੀਤਾ, ਵਿਸ਼ੇਸ਼ਕਰ ਗੇਂਦਬਾਜ਼ਾਂ ਨੇ। ਇਹ ਅਜਿਹਾ ਵਿਭਾਗ ਸੀ, ਜਿਸ 'ਚ ਅਸੀਂ ਆਸਟਰੇਲੀਆ ਨਾਲੋਂ ਜ਼ਿਆਦਾ ਬੇਹਤਰ ਸੀ ਜੋ ਭਾਰਤੀ ਟੀਮ ਦੇ ਲਈ ਕਾਫੀ ਵੱਡੀ ਚੀਜ਼ ਹੈ। ਉਨ੍ਹਾਂ ਨੇ ਕਿਹਾ ਕਿ ਆਸਟਰੇਲੀਆ ਜਾ ਕੇ ਉਸਦੀ ਧਰਤੀ 'ਤੇ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਪਿੱਛੇ ਛੱਡਿਆ ਤੇ ਇਹ ਸ਼ਾਨਦਾਰ ਰਿਹਾ। ਜਿਸ ਤਰ੍ਹਾਂ ਨਾਲ ਝੂਲਨ ਦੀ (ਗੋਸਵਾਮੀ) ਨੇ ਗੇਂਦਬਾਜ਼ੀ, ਪੂਜਾ ਨੇ ਗੇਂਦਬਾਜ਼ੀ ਕੀਤੀ ਤੇ ਰੇਣੁਕਾ ਸਿੰਘ ਤੇ ਸ਼ਿਖਾ ਪਾਂਡੇ ਨੇ ਟੀ-20 ਸਵਰੂਪ ਵਿਚ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਗੇਂਦਬਾਜ਼ਾਂ ਦਾ ਆਸਟਰੇਲੀਆਈ ਬੱਲੇਬਾਜ਼ਾਂ 'ਤੇ ਦਬਦਬੇ ਭਰੇ ਪ੍ਰਦਰਸ਼ਨ ਕਰਦੇ ਹੋਏ ਦੇਖਣਾ ਸੀ, ਇਹ ਸਭ ਤੋਂ ਸਕਾਰਾਤਮਕ ਚੀਜ਼ ਰਹੀ। 

ਇਹ ਖ਼ਬਰ ਪੜ੍ਹੋ- ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News