ਭਾਰਤੀ ਬਲਾਈਂਡ ਟੀਮ ਨੇ ਜਮਾਇਕਾ ਨੂੰ ਹਰਾਇਆ
Thursday, Jul 25, 2019 - 10:30 PM (IST)

ਜਮਾਇਕਾ— ਭਾਰਤ-ਏ ਟੀਮ ਇਸ ਸਮੇਂ ਵੈਸਟਇੰਡੀਜ਼ ਦੌਰੇ 'ਤੇ ਹੈ ਜਦਕਿ ਭਾਰਤੀ ਰਾਸ਼ਟਰੀ ਟੀਮ ਨੇ ਅਗਸਤ ਵਿਚ ਵੈਸਟਇੰਡੀਜ਼ ਦਾ ਦੌਰਾ ਕਰਨਾ ਹੈ ਅਤੇ ਭਾਰਤ ਦੀ ਬਲਾਈਂਡ ਟੀਮ ਵੀ ਇਸ ਸਮੇਂ ਵੈਸਟਇੰਡੀਜ਼ ਵਿਚ ਖੇਡ ਰਹੀ ਹੈ। ਭਾਰਤੀ ਬਲਾਈਂਡ ਟੀਮ ਨੇ ਜਮੈਕਾ ਨੂੰ ਪਹਿਲੇ ਟੀ-20 ਮੁਕਾਬਲੇ ਵਿਚ ਇਕਪਾਸੜ ਅੰਦਾਜ਼ ਵਿਚ 238 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬੜ੍ਹਤ ਬਣਾ ਲਈ। ਭਾਰਤੀ ਟੀਮ ਨੇ 20 ਓਵਰਾਂ ਵਿਚ 3 ਵਿਕਟਾਂ 'ਤੇ 286 ਦੌੜਾਂ ਬਣਾਈਆਂ ਪਰ ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਜਮਾਇਕਾ ਦੀ ਟੀਮ 11.3 ਓਵਰਾਂ ਵਿਚ ਸਿਰਫ 48 ਦੌੜਾਂ 'ਤੇ ਢੇਰ ਹੋ ਗਈ।